FacebookTwitterg+Mail

ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਮਿਲਿੰਦ ਦੀ 25 ਸਾਲ ਛੋਟੀ ਗਰਲਫਰੈਂਡ ਨੇ ਸ਼ੇਅਰ ਕੀਤੀ ਤਸਵੀਰ

milind soman gf shared a romantic pic
19 April, 2018 07:25:21 PM

ਮੁੰਬਈ (ਬਿਊਰੋ)— 52 ਸਾਲ ਦੇ ਬਾਲੀਵੁੱਡ ਅਭਿਨੇਤਾ ਮਿਲਿੰਦ ਸੋਮਣ ਇਨ੍ਹੀਂ ਦਿਨੀਂ ਆਪਣੀ 25 ਸਾਲ ਛੋਟੀ ਗਰਲਫਰੈਂਡ ਅੰਕਿਤਾ ਕੰਵਰ ਨੂੰ ਲੈ ਕੇ ਚਰਚਾ 'ਚ ਹਨ। ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅੰਕਿਤਾ ਨੇ ਮਿਲਿੰਦ ਨਾਲ ਬ੍ਰੇਕਅੱਪ ਕਰ ਲਿਆ ਹੈ ਤੇ ਇਸ ਦੀ ਵਜ੍ਹਾ ਅਚਾਨਕ ਲੱਗੀ ਲਾਟਰੀ ਦੱਸੀ ਜਾ ਰਹੀ ਸੀ ਪਰ ਅੰਕਿਤਾ ਨੇ ਇਨ੍ਹਾਂ ਖਬਰਾਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
Punjabi Bollywood Tadka
ਹਾਲ ਹੀ 'ਚ ਉਸ ਨੇ ਸਾਰਿਆਂ ਦੇ ਮੂੰਹ ਬੰਦ ਕਰਦਿਆਂ ਇੰਸਟਾਗ੍ਰਾਮ 'ਤੇ ਮਿਲਿੰਦ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, 'ਤੁਹਾਡੇ ਰਿਲੇਸ਼ਨਸ਼ਿਪ ਦੀ ਸਭ ਤੋਂ ਚੰਗੀ ਚੀਜ਼ ਸਮਾਂ, ਗੱਲ, ਸਮਝ ਤੇ ਈਮਾਨਦਾਰੀ ਹੈ।' ਅੰਕਿਤਾ ਨੇ ਕਿਤੇ ਨਾ ਕਿਤੇ ਇਸ ਤਸਵੀਰ ਨਾਲ ਲਗਾਤਾਰ ਸੋਸ਼ਲ ਮੀਡੀਆ 'ਤੇ ਆ ਰਹੇ ਯੂਜ਼ਰਸ ਦੇ ਕੁਮੈਂਟਸ ਦਾ ਮੂੰਹ ਬੰਦ ਕਰ ਦਿੱਤਾ ਹੈ।
Punjabi Bollywood Tadka
ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸੇ ਹਫਤੇ 27 ਸਾਲ ਦੀ ਅੰਕਿਤਾ ਦਾ ਮਿਲਿੰਦ ਨਾਲ ਬ੍ਰੇਕਅੱਪ ਹੋ ਗਿਆ ਹੈ, ਜਿਸ ਦੀ ਵਜ੍ਹਾ ਅਚਾਨਕ ਲੱਗੀ ਉਸ ਦੀ ਲੱਖਾਂ ਦੀ ਲਾਟਰੀ ਸੀ। ਇਸ ਦੇ ਮੁਤਾਬਕ ਅੰਕਿਤਾ 26 ਹਜ਼ਾਰ ਰੁਪਏ ਮਹੀਨਾ ਤਨਖਾਹ 'ਤੇ ਫਲਾਈਟ ਅਟੈਂਡੇਂਟ ਦੀ ਨੌਕਰੀ ਕਰ ਰਹੀ ਸੀ। ਕੰਮ ਵਿਚਾਲੇ ਅੰਕਿਤਾ ਖਾਲੀ ਸਮੇਂ 'ਚ ਫੋਨ 'ਤੇ ਆਨਲਾਈਨ ਕੈਸੀਨੋ ਖੇਡਦੀ ਸੀ। ਇਸੇ ਗੇਮ ਤੋਂ ਹਾਲ ਹੀ 'ਚ ਉਸ ਦਾ 8,73,982 ਰੁਪਏ ਦਾ ਜੈਕਪਾਟ ਲੱਗਾ ਹੈ।
Punjabi Bollywood Tadka
ਜੈਕਪਾਟ ਮਿਲਣ ਤੋਂ ਬਾਅਦ ਉਸ ਨੇ ਮਿਲਿੰਦ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਸੀ। ਇਥੋਂ ਤਕ ਕਿ ਉਹ ਮਿਲਿੰਦ ਦੀਆਂ ਕਾਲਸ ਤੇ ਮੈਸਿਜ ਦਾ ਵੀ ਜਵਾਬ ਨਹੀਂ ਦੇ ਰਹੀ ਸੀ। ਹਾਲਾਂਕਿ ਹੁਣ ਅੰਕਿਤਾ ਨੇ ਸਭ ਸਾਫ ਕਰ ਦਿੱਤਾ ਹੈ ਕਿ ਅਜਿਹਾ ਕੁਝ ਨਹੀਂ ਹੈ ਤੇ ਇਹ ਖਬਰਾਂ ਸਿਰਫ ਅਫਵਾਹਾਂ ਹਨ।​​​​​​​
Punjabi Bollywood Tadka


Tags: Milind Soman Girlfriend Ankita Konwar Instagram Relationship

Edited By

Rahul Singh

Rahul Singh is News Editor at Jagbani.