FacebookTwitterg+Mail

'ਸੋਹਣਿਆ' ਤੋਂ ਬਾਅਦ ਮੁੜ ਇਕੱਠੀ ਹੋ ਸਕਦੀ ਹੈ ਇਹ ਜੋੜੀ

millind gaba and miss pooja
08 April, 2019 02:55:54 PM

ਜਲੰਧਰ (ਬਿਊਰੋ) — ਸੁਪਰਹਿੱਟ ਡਿਊਟ ਗੀਤ 'ਸੋਹਣਿਆ' ਤੋਂ ਬਾਅਦ ਮਿਸ ਪੂਜਾ ਤੇ ਮਿਲਿੰਦ ਗਾਬਾ ਇਕ ਵਾਰ ਫਿਰ ਮੁੜ ਇਕੱਠੇ ਨਜ਼ਰ ਆਉਣਗੇ। ਇਹ ਜਾਣਕਾਰੀ ਮਿਸ ਪੂਜਾ ਤੇ ਮਿਲਿੰਦ ਗਾਬਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਮਿਲਿੰਦ ਗਾਬਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ ''ਅਸੀਂ ਦੋਵਾਂ ਨੇ ਕੁਝ ਨਵਾਂ ਤਿਆਰ ਕੀਤਾ ਹੈ, ਉਮੀਦ ਹੈ ਤੁਸੀਂ ਪਸੰਦ ਕਰੋਗੇ ਜਿਵੇਂ ਤੁਸੀਂ ਗੀਤ 'ਸੋਹਣੀਆਂ' ਨੂੰ ਪਸੰਦ ਕੀਤਾ।'' ਇਸੇ ਤਰ੍ਹਾਂ ਮਿਸ ਪੂਜਾ ਨੇ ਵੀ ਇਹੀ ਤਸਵੀਰ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।


ਜ਼ਿਕਰਯੋਗ ਹੈ ਕਿ 2017 'ਚ ਮਿਸ ਪੂਜਾ ਤੇ ਮਿਲਿੰਦ ਗਾਬਾ ਦੇ ਆਏ ਗੀਤ 'ਸੋਹਣਿਆ' ਨੂੰ ਹੁਣ ਤੱਕ 128 ਮਿਲੀਅਨ ਤੋਂ ਵੱਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ। ਮਿਸ ਪੂਜਾ ਤੇ ਮਿਲਿੰਦ ਗਾਬਾ ਦੇ ਗੀਤ 'ਸੋਹਣਿਆ' ਨੂੰ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਲਿਖਿਆ ਸੀ ।


Tags: Millind GabaMiss PoojaSohneaPunjabi Singerਮਿਸ ਪੂਜਾਮਿਲਿੰਦ ਗਾਬਾ

Edited By

Sunita

Sunita is News Editor at Jagbani.