FacebookTwitterg+Mail

ਮਾਂ ਲਈ ਮਿਲਿੰਦ ਗਾਬਾ ਨੇ ਲਿਖੀ ਭਾਵੁਕ ਕਵਿਤਾ, ਛੂਹ ਰਹੀ ਹੈ ਸਿਤਾਰਿਆਂ ਦੇ ਦਿਲ

millind gaba expressed his love to mother through beautiful poem
24 September, 2019 10:35:17 AM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਟਡ ਗਾਇਕ ਮਿਲਿੰਦ ਗਾਬਾ ਨੇ ਛੋਟੀ ਉਮਰ 'ਚ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ ਹੈ। ਵਧੀਆ ਮਿਊਜ਼ਿਕ ਡਾਇਰੈਕਟਰ ਹੋਣ ਦੇ ਨਾਲ ਉਹ ਵਧੀਆ ਗਾਇਕ ਅਤੇ ਰੈਪਰ ਵੀ ਹਨ। ਹਾਲ ਹੀ 'ਚ ਮਿਲਿੰਦ ਗਾਬਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ।

Punjabi Bollywood Tadka

ਇਸ ਵੀਡੀਓ 'ਚ ਮਿਲਿੰਦ ਗਾਬਾ ਆਪਣੀ ਮਾਤਾ ਜੀ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈਪਸ਼ਨ 'ਚ ਬਹੁਤ ਹੀ ਖੂਬਸੂਰਤ ਕਵਿਤਾ ਲਿਖੀ ਹੈ। ਇਨ੍ਹਾਂ ਸਤਰਾਂ ਦੇ ਰਾਹੀਂ ਉਨ੍ਹਾਂ ਨੇ ਆਪਣੀ ਮਾਂ ਲਈ ਪਿਆਰ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਬਿਆਨ ਕੀਤਾ ਹੈ। ਇਸ ਪੋਸਟ 'ਤੇ ਪੰਜਾਬੀ ਸਿਤਾਰੇ ਵੀ ਕੁਮੈਂਟ ਕਰਕੇ ਮਿਲਿੰਦ ਗਾਬਾ ਦੀ ਤਾਰੀਫ ਕਰ ਰਹੇ ਹਨ। ਇਸ ਪੋਸਟ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

 


ਦੱਸਣਯੋਗ ਹੈ ਕਿ ਹਾਲ ਹੀ 'ਚ ਮਿਲਿੰਦ ਗਾਬਾ ਦਾ ਮਿਸ ਪੂਜਾ ਨਾਲ 'ਸੋਹਣਿਆ 2' ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka


Tags: Millind GabaExpressedLoveMother ThroughBeautiful PoemInstagram PostPunjabi Singer

Edited By

Sunita

Sunita is News Editor at Jagbani.