FacebookTwitterg+Mail

B'Day Spl : ਇੰਝ ਸ਼ੁਰੂ ਹੋਇਆ ਮਿਲਿੰਦ ਗਾਬਾ ਦਾ ਸੰਗੀਤਕ ਸਫਰ, ਜਾਣੋ ਦਿਲਚਸਪ ਗੱਲਾਂ

millind gaba happy birthday
07 December, 2019 11:51:17 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਸੰਗੀਤਕਾਰ ਮਿਲਿੰਦ ਗਾਬਾ ਅੱਜ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 7 ਦਸੰਬਰ 1990 ਨੂੰ ਨਵੀਂ ਦਿੱਲੀ 'ਚ ਹੋਇਆ ਸੀ। ਮਿਲਿੰਦ ਗਾਬਾ ਉਹ ਗਾਇਕ ਤੇ ਸੰਗੀਤਕਾਰ ਹਨ, ਜਿਨ੍ਹਾਂ ਨੇ ਬਹੁਤ ਥੋੜੇ ਸਮੇਂ 'ਚ ਹੀ ਮਿਊਜ਼ਿਕ ਦੇ ਖੇਤਰ 'ਚ ਵੱਖਰੀ ਪਛਾਣ ਬਣਾ ਲਈ ਹੈ।

ਮਿਲਿੰਦ ਗਾਬਾ ਉਹ ਕਲਾਕਾਰ ਹਨ, ਜਿਨ੍ਹਾਂ 'ਚ ਹਰ ਗੁਣ ਮੌਜੂਦ ਹੈ। ਉਹ ਇਕ ਗਾਇਕ, ਰੈਪਰ, ਗੀਤਕਾਰ, ਐਕਟਰ, ਸੰਗੀਤ ਨਿਰਦੇਸ਼ਕ ਹਨ। ਇਸ ਆਰਟੀਕਲ 'ਚ ਮਿਲਿੰਦ ਦੇ ਗੀਤਾਂ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ਜਾਣੂ ਕਰਾਵਾਂਗੇ, ਜਿਹੜੀਆਂ ਸ਼ਾਇਦ ਤੁਹਾਨੂੰ ਨਾ ਪਤਾ ਹੋਣ।

ਮਿਲਿੰਦ ਗਾਬਾ ਨੇ ਮੁੱਢਲੀ ਪੜ੍ਹਾਈ ਦਿੱਲੀ ਦੇ ਵੇਦ ਵਿਆਸ ਡੀ. ਏ. ਵੀ ਪਬਲਿਕ ਸਕੂਲ ਤੋਂ ਹਾਸਲ ਕੀਤੀ। ਮਿਲਿੰਦ ਨੂੰ ਸਕੂਲ ਟਾਈਮ ਤੋਂ ਹੀ ਗੀਤ ਸੰਗੀਤ 'ਚ ਰੁਚੀ ਸੀ ਕਿਉਂਕਿ ਇਹ ਸਭ ਕੁਝ ਉਨ੍ਹਾਂ ਨੂੰ ਵਿਰਾਸਤ 'ਚ ਮਿਲਿਆ ਹੈ।
ਮਿਲਿੰਦ ਦੇ ਪਿਤਾ ਸ਼੍ਰੀ ਜੀਤੂ ਗਾਬਾ ਮਿਊਜ਼ਿਕ ਡਾਇਰੈਕਟਰ ਹਨ।

ਇਸ ਲਈ ਉਨ੍ਹਾਂ ਦੇ ਘਰ ਦਾ ਮਾਹੌਲ ਵੀ ਸੰਗੀਤਮਈ ਸੀ, ਜਿਸ ਕਰਕੇ ਮਿਲਿੰਦ ਗਾਬਾ ਨੇ ਇਸ ਖੇਤਰ 'ਚ ਹੀ ਆਪਣਾ ਕਰੀਅਰ ਬਣਾਉਣਾ ਚਾਹਿਆ ਅਤੇ ਉਨ੍ਹਾਂ ਨੂੰ ਸਫਲਤਾ ਵੀ ਮਿਲੀ। ਮਿਲਿੰਦ ਗਾਬਾ ਨੇ ਬਾਲੀਵੁੱਡ ਫਿਲਮ 'ਵੈਲਕਮ ਬੈਕ' ਦੇ ਟਾਈਟਲ ਟਰੈਕ 'ਚ ਮੀਕਾ ਸਿੰਘ ਦੇ ਨਾਲ ਰੈਪ ਕੀਤਾ, ਜਿਸ ਨਾਲ ਉਨ੍ਹਾਂ ਨੂੰ ਸੰਗੀਤ ਦੀ ਦੁਨੀਆ 'ਚ ਪਛਾਣ ਮਿਲ ਗਈ।

ਮਿਲਿੰਦ ਨੇ ਨਿੱਕੀ ਉਮਰ 'ਚ ਹੀ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ। ਉਨ੍ਹਾਂ ਦਾ ਹਰ ਗੀਤ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਮਿਲਿੰਦ ਗਾਬਾ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ 'ਚ 'ਨਜ਼ਰ ਲੱਗ ਜਾਏਗੀ', 'ਮੈਂ ਤੇਰੀ ਹੋ ਗਈ', 'ਬਿਊਟੀਫੁੱਲ', 'ਯਾਰ ਮੋੜ ਦੋ' ਤੇ 'ਜ਼ਰਾ ਪਾਸ ਆਉ' ਸਮੇਤ ਹੋਰ ਬਹੁਤ ਸਾਰੇ ਗੀਤ ਸ਼ਾਮਲ ਹਨ। ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਹਿੱਟ ਗੀਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।


Tags: Millind GabaHappy BirthdaySaddi DilliDil Di NazarJimmy ChooPunjabi Celebrity

About The Author

sunita

sunita is content editor at Punjab Kesari