FacebookTwitterg+Mail

ਜਦੋਂ ਚੱਲਦੇ ਸ਼ੋਅ 'ਚ ਮਿਲਿੰਦ ਗਾਬਾ ਨੇ ਉਤਾਰੀ ਟੀ-ਸ਼ਾਰਟ (ਵੀਡੀਓ)

millind gaba remove his t shirt during live music performance in jaipur
24 October, 2019 03:42:42 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਮਿਲਿੰਦ ਗਾਬਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਤਸਵੀਰ ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਿਲਿੰਦ ਗਾਬਾ ਨੇ ਕੈਪਸ਼ਨ 'ਚ ਲਿਖਿਆ ਹੈ, ''ਮੈਨੂੰ ਹਮੇਸ਼ਾ ਤੋਂ ਸਟੇਜ 'ਤੇ ਹੀ ਟੀ-ਸ਼ਰਟ ਉਤਾਰਨ ਦਾ ਸ਼ੌਕ ਸੀ...।'' ਜੀ ਹਾਂ ਉਨ੍ਹਾਂ ਨੇ ਆਪਣੇ ਲਾਈਵ ਮਿਊਜ਼ਿਕ ਸ਼ੋਅ ਦੌਰਾਨ ਗੀਤ ਗਾਉਂਦੇ ਹੋਏ ਵ੍ਹਾਈਟ ਰੰਗ ਦੀ ਟੀ-ਸ਼ਰਟ ਉਤਾਰ ਦਿੱਤੀ, ਜਿਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਦੀ ਲੰਮੇ ਸਮੇਂ ਤੋਂ ਦਿਲ 'ਚ ਰੱਖੀ ਖੁਵਾਇਸ਼ ਨੂੰ ਪੂਰਾ ਕਰਨਾ ਸੀ। ਇਸ ਵੀਡੀਓ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਇਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਪੋਸਟ 'ਤੇ ਹਜ਼ਾਰਾਂ 'ਚ ਹੀ ਕੁਮੈਂਟਸ ਆਏ ਹਨ ਅਤੇ ਪੰਜਾਬੀ ਗਾਇਕ ਇੰਦਰ ਚਾਹਲ ਨੇ ਕਮੈਂਟ ਕਰਕੇ ਤਾਰੀਫ ਕੀਤੀ ਹੈ।


ਦੱਸਣਯੋਗ ਹੈ ਕਿ ਮਿਲਿੰਦ ਗਾਬਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ 'ਸੋਹਣਿਆ', 'ਸੋਹਣਿਆ-2', 'ਜ਼ਿੰਦਗੀ ਦੀ ਪੌੜੀ', 'ਗੋਰਾ ਰੰਗ', 'ਕਲੈਸ਼', 'ਮੈਂ ਤੇਰੀ ਹੋ ਗੀ', 'ਯਾਰ ਮੋੜ ਦੋ' ਵਰਗੇ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


Tags: Millind GabaT ShirtLive Music PerformanceJaipurPunjabi Singer

Edited By

Sunita

Sunita is News Editor at Jagbani.