FacebookTwitterg+Mail

'Mind the Malhotras' ਦਾ ਟਰੇਲਰ ਹੋਇਆ ਰਿਲੀਜ਼

mind the malhotras trailer
28 May, 2019 02:57:49 PM

ਮੁੰਬਈ(ਬਿਊਰੋ)— ਅਮੇਜ਼ਨ ਓਰੀਜੀਨਲ 'ਮਾਇੰਡ ਦਿ ਮਲਹੋਤਰਾਸ' ਦਾ ਟਰੇਲਰ ਅੱਜ ਲਾਂਚ ਕੀਤਾ ਗਿਆ ਹੈ, ਜਿਸ ਨੂੰ 200 ਦੇਸ਼ਾਂ ਅਤੇ ਖੇਤਰਾਂ ਦੇ ਪ੍ਰਧਾਨ ਮੈਂਬਰ 7 ਜੂਨ 2019 ਤੋਂ ਸ਼ੁਰੂ ਹੋਣ ਵਾਲੀ ਇਹ 9-ਐਪੀਸੋਡ ਸੀਰੀਜ਼ ਦੇਖ ਸਕਦੇ ਹਨ। 'ਮਾਇੰਡ ਦਿ ਮਲਹੋਤਰਾਸ' 'ਚ ਆਧੁਨਿਕ ਵਿਆਹ ਅਤੇ ਪਰਵਾਰਿਕ ਜ਼ਿੰਦਗੀ 'ਤੇ ਆਧਾਰਿਤ ਇਕ ਅਜਿਹੀ ਕਹਾਣੀ ਦੇਖਣ ਨੂੰ ਮਿਲੇਗੀ, ਜਿਸ 'ਚ ਪੰਜ ਮੈਬਰਾਂ ਦੇ ਸਾਧਾਰਣ ਤੋਂ ਦਿਖਾਈ ਦੇ ਵਾਲੇ ਪਰਿਵਾਰ ਦੇ ਅਜੀਬੋਗਰੀਬ ਅਤੇ ਪਾਗਲਪੰਤੀ ਦੇ ਪਲਾਂ ਦਾ ਚਿਤਰਣ ਕੀਤਾ ਜਾਵੇਗਾ।


ਬਾਰਨ ਫਰੀ ਐਂਟਰਟੇਨਮੈਂਟ ਦੁਆਰਾ ਐਪਲਾਜ ਐਂਟਰਟੇਨਮੈਂਟ ਲਈ ਨਿਰਮਿਤ ਅਤੇ ਸਾਹਿਲ ਸੰਘਿਆ ਅਤੇ ਅਜੈ ਭੂਯਾਨ ਦੁਆਰਾ ਨਿਰਦੇਸ਼ਿਤ, ਇਸ ਨਵੀਂ ਅਮੇਜ਼ਨ ਓਰੀਜੀਨਲ ਸੀਰੀਜ਼ 'ਚ ਮਿਨੀ ਮਾਥੂਰ ਅਤੇ ਸਾਈਰਸ ਸਾਹੂਕਾਰ ਪ੍ਰਮੁੱਖ ਭੂਮਿਕਾਵਾਂ 'ਚ ਨਜ਼ਰ  ਆਉਣਗੇ। ਅਮੇਜ਼ਨ ਪ੍ਰਾਈਮ ਵੀਡੀਓ ਨੇ ਐਪਲਾਜ ਐਂਟਰਟੇਨਮੈਂਟ ਨਾਲ ਮਿਲ ਕੇ ਅੱਜ ਨੌਂ-ਐਪੀਸੋਡ ਦੇ ਅਮੇਜ਼ਨ ਓਰੀਜੀਨਲ ਸਿਟਕਾਮ 'ਮਾਇੰਡ ਦਿ ਮਲਹੋਤਰਾਸ' ਦੀ ਘੋਸ਼ਣਾ ਕੀਤੀ ਹੈ, ਜੋ 7 ਜੂਨ 2019 ਤੋਂ 200 ਦੇਸ਼ਾਂ ਅਤੇ ਖੇਤਰਾਂ 'ਚ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਵਿਸ਼ੇਸ਼ ਰੂਪ ਨਾਲ ਸਟਰੀਮਿੰਗ ਲਈ ਉਪਲੱਬਧ ਹੋਵੇਗਾ।


Tags: Mind the MalhotrasTrailerAmazon Prime Video SeriesBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.