FacebookTwitterg+Mail

'ਮਿੰਦੋ ਤਸੀਲਦਾਰਨੀ' ਦਾ ਤੀਜਾ ਗੀਤ 'ਕੱਚੀਏ ਲਗਰੇ' 17 ਨੂੰ ਹੋਵੇਗਾ ਰਿਲੀਜ਼

mindo taseeldarni movie song
16 June, 2019 04:45:49 PM

ਜਲੰਧਰ (ਬਿਊਰੋ) :  ਆਪਣੇ ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਕਾਰਨ ਚਰਚਾ ਦਾ ਵਿਸ਼ਾ ਬਣੀ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਤੀਸਰਾ ਗੀਤ 'ਕੱਚੀਏ ਲਗਰੇ' ਦਾ ਪੋਸਟਰ ਅੱਜ ਰਿਲੀਜ਼ ਹੋਇਆ ਹੈ, ਜਿਸ 'ਚ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਫਿਲਮ ਦੇ ਇਸ ਗੀਤ ਨੂੰ ਸਿਕੰਦਰ ਸਲੀਮ ਤੇ ਮੰਨਤ ਨੂਰ ਨੇ ਗਾਇਆ ਹੈ। ਗੀਤਕਾਰ ਹਰਮਨਜੀਤ ਦੇ ਲਿਖੇ ਇਸ ਗੀਤ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਆਾਉਂਦੀ 17 ਜੂਨ ਨੂੰ ਇਹ ਗੀਤ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। 'ਕੱਚੀਏ ਲਗਰੇ' ਗੀਤ ਨੂੰ ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ 'ਤੇ ਫਿਲਮਾਇਆ ਗਿਆ ਹੈ।

ਉਥੇ ਹੀ ਜੇਕਰ ਫਿਲਮ 'ਮਿੰਦੋ ਤਸੀਲਦਾਰਨੀ' ਬਾਰੇ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ। ਅਵਤਾਰ ਸਿੰਘ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਇਸ ਫਿਲਮ 'ਚ ਲੀਡ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਓਮਜੀ ਗਰੁੱਪ ਵੱਲੋ ਇਸ ਫਿਲਮ ਨੂੰ ਡ੍ਰਿਸਟੀਬਿਊਟ ਕੀਤਾ ਜਾਵੇਗਾ। ਮੌਂਟੀ ਬੈਨੀਪਾਲ ਤੇ ਪਵਿਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।


Tags: Mindo TaseeldarniNew Movie SongKachiye LagreKaramjit AnmolKavita KaushikRajvir JawandaIsha RikhiSikander SaleemHarmanjeetGurmeet Singh

About The Author

Lakhan

Lakhan is content editor at Punjab Kesari