FacebookTwitterg+Mail

ਨੱਚਣ 'ਤੇ ਮਜਬੂਰ ਕਰੇਗਾ 'ਮਿੰਦੋ ਤਸੀਲਦਾਰਨੀ' ਦਾ ਗੀਤ 'ਸੁਰਮਾ' (ਵੀਡੀਓ)

mindo taseeldarni new song surma
13 June, 2019 07:26:33 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟਰੇਲਰ ਤੇ ਗੀਤ 'ਵੀਰੇ ਦੀਏ ਸਾਲੀਏ' ਨੂੰ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ਫਿਲਮ ਦਾ ਅਗਲਾ ਗੀਤ 'ਸੁਰਮਾ' ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ 'ਤੇ ਫਿਲਮਾਏ ਇਸ ਡਿਊਟ ਗੀਤ ਨੂੰ ਕਰਮਜੀਤ ਅਨਮੋਲ ਤੇ ਗੁਰਲੇਜ ਅਖਤਰ ਨੇ ਗਾਇਆ ਹੈ। ਗੀਤਕਾਰ ਗੁਰਬਿੰਦਰ ਮਾਨ ਦੇ ਲਿਖੇ ਇਸ ਗੀਤ ਨੂੰ ਮਿਊਜ਼ਿਕ ਉਸਤਾਦ ਚਰਨਜੀਤ ਆਹੂਜਾ ਨੇ ਦਿੱਤਾ ਹੈ। ਰੋਮਾਂਟਿਕ ਹੋਣ ਦੇ ਨਾਲ-ਨਾਲ ਇਹ ਗੀਤ ਨੱਚਣ ਨੂੰ ਵੀ ਮਜਬੂਰ ਕਰਦਾ ਹੈ। ਜੱਸ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਵਲੋਂ ਪ੍ਰੋਡਿਊਸ ਕੀਤੀ ਇਸ ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਫਿਲਮ 'ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਅਹਿਮ ਭੂਮਿਕਾ ਨਿਭਾਈ ਹੈ। ਓਮਜੀ ਗਰੁੱਪ ਵਲੋਂ ਇਸ ਫਿਲਮ ਨੂੰ ਡਿਸਟ੍ਰੀਬਿਊਟ ਕੀਤਾ ਜਾਵੇਗਾ।


Tags: Mindo TaseeldarniNew Song SurmaKaramjit AnmolGurlez AkhtarKavita KaushikRajvir JawandaIsha RikhiAvtar SinghRanjiv SinglaNew Punjabi Movie

About The Author

Lakhan

Lakhan is content editor at Punjab Kesari