FacebookTwitterg+Mail

ਪਿਆਰ, ਜਜ਼ਬਾਤ, ਤਕਰਾਰ ਤੇ ਕਾਮੇਡੀ ਭਰਪੂਰ ਹੈ 'ਮਿੰਦੋ ਤਸੀਲਦਾਰਨੀ' ਦਾ ਟਰੇਲਰ (ਵੀਡੀਓ)

mindo taseeldarni trailer
04 June, 2019 03:29:28 PM

ਜਲੰਧਰ (ਬਿਊਰੋ)— ਰੰਜੀਵ ਸਿੰਗਲਾ ਪ੍ਰੋਡਕਸ਼ਨ ਤੇ ਕਰਮਜੀਤ ਅਨਮੋਲ ਪ੍ਰੋਡਕਸ਼ਨ ਹੇਠ ਬਣੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ 'ਚ ਜਿਥੇ ਕਰਮਜੀਤ ਅਨਮੋਲ ਦੀ ਜ਼ਬਰਦਸਤ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਕਵਿਤਾ ਕੌਸ਼ਿਕ ਦਾ ਰੋਹਬ ਵੀ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਅਵਤਾਰ ਸਿੰਘ ਵਲੋਂ ਹੀ ਲਿਖੀ ਤੇ ਡਾਇਰੈਕਟ ਕੀਤੀ ਗਈ ਇਸ ਫਿਲਮ 'ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

ਫਿਲਮ ਦਾ ਕੰਸੈਪਟ ਕਾਫੀ ਨਵਾਂ ਤੇ ਦਿਲਚਸਪ ਲੱਗ ਰਿਹਾ ਹੈ। ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਟਰੇਲਰ ਨੂੰ ਯੂਟਿਊਬ 'ਤੇ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦੇ ਡਾਇਲਾਗ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਇਸ ਫਿਲਮ ਨੂੰ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੱਸਣਯੋਗ ਇਹ ਪ੍ਰੋਡਿਊਸਰ ਜੋੜੀ ਇਸ ਤੋਂ 'ਲਾਵਾਂ ਫੇਰੇ' ਵਰਗੀ ਹਿੱਟ ਫਿਲਮ ਪੰਜਾਬੀ ਸਿਨੇਮਾ ਨੂੰ ਦੇ ਚੁੱਕੇ ਹਨ। 28 ਜੂਨ ਨੂੰ ਇਹ ਫਿਲਮ ਓਮਜੀ ਗਰੁੱਪ ਵਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ।


Tags: Mindo TaseeldarniTrailerKaramjit AnmolKavita KaushikRajvir JawandaIsha RikhiNew Punjabi MoviePollywood UpdateRanjiv Singla Production

About The Author

Lakhan

Lakhan is content editor at Punjab Kesari