ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਤੇ ਮਾਡਲ ਮਿੰਕ ਬਰਾੜ ਹਮੇਸ਼ਾ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। 'ਬਿੱਗ ਬੌਸ 6' ਸ਼ੋਅ ਦੌਰਾਨ ਅਦਾਕਾਰਾ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਮਿੰਕ ਬਰਾੜ ਅਮਰੀਕੀ ਐਡਾਲਟ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ, ਜੋ ਕਿਸੇ ਪੋਰਨ ਫਿਲਮਾਂ ਤੋਂ ਘੱਟ ਨਹੀਂ ਹੈ।

ਮਿੰਕ ਬਰਾੜ ਦਾ ਖੁਲਾਸਾ
ਪਿਛਲੇ ਕੁਝ ਦਿਨਾਂ ਤੋਂ ਉਹ ਮੀਡੀਆ ਦੀਆਂ ਨਜ਼ਰਾਂ 'ਚ ਨਹੀਂ ਆ ਰਹੀ ਪਰ ਉਸ ਵਲੋਂ ਕੀਤੇ ਕਾਰਨਾਮਿਆਂ ਬਾਰੇ ਚਰਚਾਵਾਂ ਹੁਣ ਤੱਕ ਬਰਕਰਾਰ ਹਨ।

ਕੁਝ ਸਮੇਂ ਪਹਿਲਾਂ ਆਏ ਇਕ ਵੀਡੀਓ ਨਾਲ ਮਿੰਕ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਇਸ ਵੀਡੀਓ 'ਚ ਮਿੰਕ ਨੇ ਆਪਣੀ ਇਕ ਗਰਲਫ੍ਰੈਂਡ ਨੂੰ ਸ਼ਰੇਆਮ ਕਿੱਸ ਕੀਤੀ ਸੀ।

ਇੰਨਾਂ ਹੀ ਨਹੀਂ ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਮਿੰਕ ਨੇ ਅਜਿਹਾ ਕੁਝ ਕੀਤਾ ਹੈ। ਉਹ ਪਹਿਲਾਂ ਵੀ ਕਈ ਪਾਰਟੀਆਂ ਜਾਂ ਇਵੈਂਟ 'ਚ ਆਪਣੇ ਦੋਸਤਾਂ ਨੂੰ ਸ਼ਰੇਆਮ ਇਸ ਤਰ੍ਹਾਂ ਕਿੱਸ ਕਰਦੀ ਨਜ਼ਰ ਆ ਚੁੱਕੀ ਹੈ।

ਦੱਸਣਯੋਗ ਹੈ ਕਿ ਬਾਲੀਵੁੱਡ 'ਚ ਕੁਝ ਫਿਲਮਾਂ 'ਚ ਆਪਣਾ ਅਭਿਨੈ ਦਿਖਾਉਣ ਵਾਲੀ ਮਿੰਕ ਕੁਝ ਸਮੇਂ ਪਹਿਲਾਂ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨਾਲ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਕਾਫੀ ਵਿਵਾਦਾਂ 'ਚ ਘਿਰੀ ਰਹੀ ਸੀ।

ਮਿੰਕ ਨੇ ਬਾਲੀਵੁੱਡ 'ਚ 'ਪਿਆਰ ਕਾ ਤਰਾਨਾ' ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
