FacebookTwitterg+Mail

ਮੀਰਾ ਨੇ ਸ਼ੇਅਰ ਕੀਤੀ ਜ਼ੈਨ ਨਾਲ ਖੂਬਸੂਰਤ ਤਸਵੀਰ, ਫੈਨਜ਼ ਨੂੰ ਆਈ ਪਸੰਦ

mira rajput
13 February, 2019 09:11:14 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਚਾਕਲੇਟ ਬੁਆਏ ਸ਼ਾਹਿਦ ਕਪੂਰ ਦੀ ਵਾਈਫ ਮੀਰਾ ਰਾਜਪੂਤ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਜੀ ਹਾਂ, ਮੀਰਾ ਨੇ ਇਕ ਵਾਰ ਫਿਰ ਆਪਣੇ ਫੈਨਜ਼ ਲਈ ਇਕ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਮੀਰਾ ਇਕੱਲੀ ਨਹੀਂ ਸਗੋਂ ਉਸ ਨਾਲ ਬੇਟਾ ਜ਼ੈਨ ਵੀ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਦੋਵਾਂ ਦੀ ਤਸਵੀਰ ਨੂੰ ਮੀਰਾ ਦੇ ਫੋਲੋਅਰਜ਼ ਖੂਬ ਪਸੰਦ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ।

Punjabi Bollywood Tadka
ਉਹ ਅਕਸਰ ਆਪਣੇ ਦੋਵਾਂ ਬੱਚਿਆਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤਸਵੀਰ 'ਚ ਮਾਂ-ਪੁੱਤਰ ਦੋਵੇਂ ਸਨਸੈੱਟ ਨੂੰ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ। ਮੀਰਾ ਰਾਜਪੁਤ ਨਾ ਤਾਂ ਸਟਾਰ ਹੈ ਅਤੇ ਨਾ ਹੀ ਕੋਈ ਅਦਾਕਾਰਾ ਪਰ ਫੇਰ ਵੀ ਸੋਸ਼ਲ ਮੀਡੀਆ 'ਤੇ ਉਹ ਚੰਗੀ ਫੈਨ ਫੋਲੋਇੰਗ ਰੱਖਦੀ ਹੈ। ਮੀਰਾ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਜ਼ੈਨ ਤੋਂ ਬਾਅਦ ਮੀਰਾ ਨੇ ਖੁਦ ਨੂੰ ਫਿੱਟ ਕਰਨ ਲਈ ਜਿੰੰਮ 'ਚ ਖੂਬ ਮਿਹਨਤ ਕੀਤੀ ਸੀ। ਖਬਰਾਂ ਤਾਂ ਇਹ ਵੀ ਹਨ ਕਿ ਮੀਰਾ ਹੁਣ ਬਾਲੀਵੁੱਡ 'ਚ ਆਪਣੀ ਕਿਸਮਤ ਨੂੰ ਅਜ਼ਮਾਉਣਾ ਚਾਹੁੰਦੀ ਹੈ।


Tags: Mira Rajput Bollywood Celebrity News Zain Kapoor Instagram

About The Author

manju bala

manju bala is content editor at Punjab Kesari