ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਸੋਸ਼ਲ ਮੀਡੀਆ 'ਤੇ ਖੁਦ ਇਹ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਪ੍ਰੈਗਨੈਂਟ ਹੈ। ਜਦੋਂ ਸ਼ਾਹਿਦ ਨੇ ਫੈਨਜ਼ ਨੂੰ ਇਹ ਖੁਸ਼ਖਬਰੀ ਸੁਣਾਈ ਤਾਂ ਯੂਜ਼ਰ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ, ਜਿਸਦੀ ਵਜ੍ਹਾ ਮੀਰਾ ਦਾ ਛੋਟੀ ਉਮਰ 'ਚ ਮਾਂ ਬਣਨਾ ਸੀ। ਇਸ ਦੌਰਾਨ ਹੀ ਮੀਰਾ ਨੇ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਦਰਸਅਲ, ਸਿਰਫ 23 ਸਾਲ ਦੀ ਉਮਰ 'ਚ ਮੀਰਾ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਸ਼ਾਹਿਦ-ਮੀਰਾ ਅਕਸਰ ਆਪਣੀ ਬੇਟੀ ਮੀਸ਼ਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਮੀਰਾ ਦੀ ਪ੍ਰੈਗਨੈਂਸੀ ਨੂੰ ਫਿਲਹਾਲ ਅਜੇ ਥੋੜਾ ਸਮਾਂ ਹੀ ਬਤੀਤ ਹੋਇਆ ਹੈ ਅਤੇ ਹੁਣ ਉਹ ਇਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ।

ਮੀਰਾ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ''ਸਭ ਤੋਂ ਅਜੀਬ ਗੱਲ ਹੈ ਜਦੋਂ ਤੁਹਾਨੂੰ ਜੀਨ ਫਿੱਟ ਨਹੀਂ ਆਉਂਦੀ, ਮੈਟਰਨਿਟੀ ਜੀਨ ਬਹੁਤ ਵੱਡੀ ਹੁੰਦੀ ਹੈ''। ਇਸ ਦੇ ਨਾਲ ਹੀ ਮੀਰਾ ਨੇ ਉਲਝਣ 'ਚ ਪਾਉਣ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ। ਮੀਰਾ ਦੀ ਇਹ ਤਸਵੀਰ ਆਉਣ ਵਾਲੀਆਂ ਪ੍ਰੇਸ਼ਾਨੀਆਂ ਵੱਲ ਇਸ਼ਾਰਾ ਕਰ ਰਹੀਆਂ ਹਨ। ਦਰਸਅਲ, ਇਸ ਪੋਸਟ ਰਾਹੀਂ ਮੀਰਾ ਇਹ ਦੱਸ ਰਹੀ ਹੈ ਕਿ ਇਨ੍ਹੀਂ ਦਿਨੀਂ ਉਸਨੂੰ ਸਭ ਕਪੜੇ ਤੰਗ ਹੋਣ ਲੱਗੇ ਹਨ ਅਤੇ ਆਉਣ ਵਾਲੇ ਸਮੇਂ 'ਚ ਇਹ ਪ੍ਰੇਸ਼ਾਨੀ ਹੋਰ ਜ਼ਿਆਦਾ ਵੱਧ ਜਾਵੇਗੀ।

ਦੱਸਣਯੋਗ ਹੈ ਕਿ 7 ਜੁਲਾਈ, 2015 ਨੂੰ ਸ਼ਾਹਿਦ ਅਤੇ ਮੀਰਾ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ। ਉੱਥੇ ਹੀ ਸ਼ਾਹਿਦ ਅਤੇ ਮੀਰਾ ਦੀ ਬੇਟੀ ਦਾ ਜਨਮ ਅਗਸਤ 2016 'ਚ ਹੋਇਆ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਿਦ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਸ਼ਰਧਾ ਕਪੂਰ ਅਤੇ ਯਾਮੀ ਗੌਤਮ ਅਹਿਮ ਭੂਮਿਕਾ 'ਚ ਹਨ।