ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਮੁੰਬਈ 'ਚ ਆਪਣੀ ਬੇਟੀ ਮੀਸ਼ਾ ਅਤੇ ਦੋਸਤਾਂ ਨਾਲ ਘੁੰਮਦੀ ਨਜ਼ਰ ਆਈ। ਮੀਰਾ ਇਸ ਦੌਰਾਨ ਵ੍ਹਾਈਟ ਤੇ ਬਲੂ ਕਲਰ ਦੇ ਗਾਊਨ 'ਚ ਬੇਹੱਦ ਕੂਲ ਤੇ ਖੂਬਸੂਰਤ ਲੱਗ ਰਹੀ ਸੀ।
ਤਸਵੀਰਾਂ 'ਚ ਇਹ ਸਾਫ ਹੈ ਕਿ ਬੇਟੇ ਜ਼ੈਨ ਦੇ ਜਨਮ ਤੋਂ ਬਾਅਦ ਮੀਰਾ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹੈ। ਬਹੁਤ ਜਲਦ ਹੀ ਮੀਰਾ ਨੇ ਪਹਿਲਾਂ ਦੀ ਤਰ੍ਹਾਂ ਆਪਣੇ ਆਪ ਨੂੰ ਫਿੱਟ ਕਰ ਲਿਆ ਹੈ। ਪ੍ਰੈਗਨੈਂਸੀ ਦੌਰਾਨ ਮੀਰਾ ਕਾਫੀ ਲਾਈਮਲਾਈਟ 'ਚ ਰਹੀ ਸੀ।
ਮੀਰਾ ਦੀਆਂ ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਆਪਣੇ ਦੋਸਤਾਂ ਨਾਲ ਲੰਚ ਕਰਨ ਗਈ। ਇਸ ਦੌਰਾਨ ਮੀਰਾ ਬੇਟੀ ਮੀਸ਼ਾ ਨੂੰ ਸੰਭਾਲਦੀ ਨਜ਼ਰ ਆਈ।