FacebookTwitterg+Mail

ਸਨੇਪਚੈਟ ਦੇ CEO ਇਵਨ ਸਪਿਗਲ ਨਾਲ ਇਹ ਮਾਡਲ ਬੱਝੀ ਵਿਆਹ ਦੇ ਬੰਧਨ 'ਚ

    1/5
29 May, 2017 01:12:53 PM

ਲੰਡਨ— ਆਸਟ੍ਰੇਲੀਆ ਮਾਡਲ ਮਿਰਾਂਡਾ ਕੇਰ ਨੇ ਦੂਜਾ ਵਿਆਹ ਕਰ ਲਿਆ ਹੈ। ਇਹ ਵਿਆਹ ਉਸ ਨੇ ਸਨੇਪਚੈਟ ਦੇ ਫਾਊਂਡਰ ਇਵਨ ਸਪਿਗਲ ਨਾਲ ਕਰਵਾਇਆ ਹੈ।

Punjabi Bollywood Tadka

ਇਹ ਵਿਆਹ ਦੱਖਣ ਕੈਲੀਫੋਰਨੀਆ 'ਚ ਇੱਕ ਨਿੱਜੀ ਸਮਾਰੋਹ 'ਚ ਹੋਇਆ। ਇਸ 'ਚ ਕੇਵਲ ਦੋਵੇਂ ਪਰਿਵਾਰਾਂ ਦੇ ਮੈਂਬਰਸ ਅਤੇ ਕਰੀਬੀ ਦੋਸਤ ਮੌਜੂਦ ਸਨ।

Punjabi Bollywood Tadka

ਇਵਨ ਦਾ ਇਹ ਪਹਿਲਾ ਵਿਆਹ ਹੈ ਜਦੋਂ ਕਿ ਮਿਰਾਂਡਾ ਦਾ ਦੂਜਾ। ਇਸ ਤੋਂ ਪਹਿਲਾ ਮਿਰਾਂਡਾ ਨੇ ਸਾਲ 2010 'ਚ ਆਰਲੈਂਡੋ ਬਲੂਮ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ 6 ਸਾਲ ਦਾ ਬੇਟਾ ਫਲਿਨ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮਿਰਾਂਡਾ ਅਤੇ ਇਵਨ ਦੀ ਲਵ ਸਟੋਰੀ ਸਾਲ 2014 'ਚ ਸ਼ੁਰੂ ਹੋਈ ਸੀ। ਦੋਵਾਂ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਦੇ ਜਰੀਏ ਹੋਈ ਸੀ। ਸਾਲ 2016 'ਚ ਦੋਵਾਂ ਨੇ ਮੰਗਣੀ ਕੀਤੀ ਸੀ, ਜਿਸ ਦਾ ਖੁਲਾਸਾ ਉਸ ਨੇ ਸਨੇਪਚੈਟ ਦੇ ਜਰੀਏ ਕੀਤਾ ਸੀ।

Punjabi Bollywood Tadka

ਮੰਗਣੀ ਤੋਂ ਬਾਅਦ ਦੋਵਾਂ ਨੇ ਮਿਲ ਕੇ ਲਾਂਸ ਏਂਜਿਲਸ 'ਚ ਤਕਰੀਬਨ 77.5 ਕਰੋੜ ਰੁਪਏ ਦਾ ਘਰ ਖਰੀਦਿਆਂ ਸੀ, ਜੋ ਕਰੀਬ 7100 ਵਰਗ ਫੀਟ 'ਚ ਫੈਲਿਆ ਹੋਇਆ ਹੈ। ਵਿਆਹ ਤੋਂ ਬਾਅਦ ਦੋਵਾਂ ਇਥੇ ਹੀ ਰਹਿਣਗੇ।


Tags: Miranda KerrSnapchat CEO Evan Spiegelbackyard weddingਮਿਰਾਂਡਾ ਕੇਰਇਵਨ ਸਪਿਗਲਦੂਜਾ ਵਿਆਹ