FacebookTwitterg+Mail

'ਦਾਸਤਾਨ-ਏ-ਮੀਰੀ ਪੀਰੀ' ਦਾ ਟਾਈਟਲ ਟਰੈਕ ਬਟੌਰ ਰਿਹੈ ਖੂਬ ਚਰਚਾ (ਵੀਡੀਓ)

miri  piri tittle song
20 May, 2019 03:10:34 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਮੀਰੀ ਪੀਰੀ ਦੇ ਇਤਿਹਾਸ ਨੂੰ ਉਜਾਗਰ ਕਰੇਗੀ। 1604 ਈ: 'ਤੇ ਆਧਾਰਿਤ ਇਹ ਫਿਲਮ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਦੇ ਅੱਤਿਆਚਾਰਾਂ ਦੇ ਖਿਲਾਫ ਦੋ ਤਲਵਾਰਾਂ ਮੀਰੀ ਤੇ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ। ਮੀਰੀ ਤੇ ਪੀਰੀ ਦੋਵੇਂ ਸੰਸਾਰਕ ਤੇ ਅਧਿਆਤਮਕ ਸ਼ਕਤੀ ਨੂੰ ਦਰਸਾਉਂਦੀਆਂ ਹਨ।ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ 'ਛਟਮਪੀਰ ਪ੍ਰੋਡਕਸ਼ਨ' ਤੇ 'ਵਾਈਟ ਹਿੱਲ ਸਟੂਡੀਓ' ਵਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਐਨੀਮੇਟਿਡ ਫਿਲਮ ਰਿਲੀਜ਼ ਨੂੰ ਤਿਆਰ ਹੈ। ਹਾਲ ਹੀ 'ਚ ਇਸ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ, ਜੋ ਦਰਸ਼ਕਾਂ ਤੋਂ ਖੂਬ ਪਿਆਰ ਬਟੌਰ ਰਿਹਾ ਹੈ। ਇਸ ਟਾਈਟਲ ਟਰੈਕ ਨੂੰ ਆਪਣੀ ਆਵਾਜ਼ ਦਿੱਤੀ ਹੈ ਬਾਲੀਵੁੱਡ ਦੇ ਨਾਮੀ ਗਾਇਕ ਕੈਲਾਸ਼ ਖੇਰ ਨੇ। 'ਤੇਰੇ ਲੀਏ', 'ਫਨਾ' ਤੇ 'ਅੱਲ੍ਹਾ ਕੇ ਬੰਦੇ' ਵਰਗੇ ਐਵਾਰਡ ਜੇਤੂ ਗਾਣੇ ਗਾਉਣ ਵਾਲੇ ਕੈਲਾਸ਼ ਖੇਰ ਨੇ ਪਹਿਲੀ ਵਾਰ ਕਿਸੇ ਧਾਰਮਿਕ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ। ਬੀਰ ਸਿੰਘ ਨੇ ਇਸ ਗੀਤ ਦੇ ਬੋਲ ਲਿਖੇ ਹਨ ਤੇ ਕੁਲਜੀਤ ਸਿੰਘ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ।

ਇਸ ਐਨੀਮੇਟਿਡ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਨੂੰ ਲਿਖਿਆ ਹੈ ਗੁਰਜੋਤ ਸਿੰਘ ਆਹਲੂਵਾਲੀਆ ਨੇ, ਜੋ ਇਸ ਫਿਲਮ ਦੇ ਕੋ-ਡਾਇਰੈਕਟਰ ਵੀ ਹਨ।ਰਿਸਰਚ ਨੂੰ ਪੂਰਾ ਕੀਤਾ ਹੈ ਡਾ. ਆਈ. ਐੱਸ. ਗੋਗੋਆਣੀ ਨੇ। ਫਿਲਮ ਦਾ ਸਕ੍ਰੀਨਪਲੇਅ ਲਿਖਿਆ ਹੈ ਸਾਗਰ ਕੋਟੀਕਰ ਤੇ ਸਾਹਨੀ ਸਿੰਘ ਨੇ। ਫਿਲਮ ਦਾ ਬੈਕਗਰਾਊਂਡ ਸਕੋਰ ਦਿੱਤਾ ਹੈ ਅਨਾਮਿਕ ਚੌਹਾਨ ਨੇ। ਬਰੂਮਹਾ ਸਟੂਡੀਓਜ਼ ਨੇ ਇਸ ਫਿਲਮ ਦੀ ਐਨੀਮੇਸ਼ਨ ਕੀਤੀ ਹੈ। ਪੂਰੇ ਪ੍ਰਾਜੈਕਟ ਨੂੰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਕੌਰ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਕੋ-ਪ੍ਰੋਡਿਊਸਰ ਨੋਬਲਪ੍ਰੀਤ ਸਿੰਘ ਤੇ ਬਲਰਾਜ ਸਿੰਘ ਮਾਰਸ਼ਲ ਹਨ। ਉਸਤਾਦ ਰਾਸ਼ਿਦ ਖਾਨ ਤੇ ਸ਼ਫ਼ਕਤ ਅਮਾਨਤ ਅਲੀ ਨੇ ਵੀ ਆਪਣੀ ਆਵਾਜ਼ ਫ਼ਿਲਮ ਦੇ ਬਾਕੀ ਕੁਝ ਹੋਰ ਗੀਤਾਂ ਨੂੰ ਦਿੱਤੀ ਹੈ। 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਨੂੰ 'ਵਾਈਟ ਹਿੱਲ ਸਟੂਡੀਓ' 5 ਜੂਨ 2019 ਨੂੰ ਵਿਸ਼ਵ ਭਰ 'ਚ ਰਿਲੀਜ਼ ਕਰੇਗੀ।


Tags: Dastaan E Miri Piri3D Animated FilmTittle TrackKailash KherKuljeet SinghBir SInghPunjabi Dharmik Movie

Edited By

Lakhan

Lakhan is News Editor at Jagbani.