FacebookTwitterg+Mail

'ਮਿਰਜ਼ਾਪੁਰ' ਤੋਂ ਅਲੀ ਫਜ਼ਲ ਤੇ ਵਿਕ੍ਰਾਂਤ ਮੈਸੀ ਦਾ ਫਰਸਟ ਲੁੱਕ ਰਿਲੀਜ਼ (ਵੀਡੀਓ)

mirzapur
17 September, 2018 07:21:05 PM

ਮੁੰਬਈ (ਬਿਊਰੋ)— ਨਿਰਮਾਤਾਵਾਂ ਨੇ ਮੋਸ਼ਨ ਪੋਸਟਰ ਰਾਹੀਂ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ ਜੁਲਾਈ ਦੇ ਮਹੀਨੇ 'ਚ ਐਮਾਜ਼ਾਨ ਪ੍ਰਾਈਮ ਵੀਡੀਓ ਆਰੀਜੀਨਲ ਅਤੇ ਐਕਸਲ ਐਂਟਰਟੇਨਮੈਂਟ ਦੀ 'ਮਿਰਜ਼ਾਪੁਰ' ਦਾ ਪਹਿਲਾ ਲੁੱਕ ਜਾਰੀ ਕੀਤਾ ਸੀ। ਕਾਫੀ ਲੰਬੇ ਸਮੇਂ ਬਾਅਦ ਨਿਰਮਾਤਾਵਾਂ ਨੇ ਹੁਣ ਸ਼ੋਅ ਦੇ ਅਭਿਨੇਤਾ ਅਲੀ ਫਜ਼ਲ ਅਤੇ ਵਿਕ੍ਰਾਤ ਮੈਸੀ ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਹੈ। ਸ਼ੋਅ ਦੇ ਨਿਰਮਾਤਾ ਐਕਸਲ ਐਂਟਰਟੇਨਮੈਂਟ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਆਰੀਜਨਲ ਨੇ ਆਪਣਾ ਦੂਜਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ।

ਐਕਸਲ ਐਂਟਰਟੇਨਮੈਂਟ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਕਿਤਾਬ ਅਤੇ ਕੱਟਾ...chalenge ek saath! Yeh Hai Mirzapur Yeh Hai Mirzapur Prime Video IN excel movie''। ਉੱਥੇ ਹੀ ਐਮਾਜ਼ਾਨ ਪ੍ਰਾਈਮ ਵੀਡੀਓ ਆਰੀਜਨਲ ਅਤੇ ਐਕਸਲ ਐਂਟਰਟੇਨਮੈਂਟ ਤੁਹਾਡਾ ਮਿਰਜ਼ਾਪੁਰ ਦੀ ਦੁਨੀਆ, ਖਤਰਨਾਕ ਗੈਂਗਸਟਰ ਅਤੇ ਸ਼ਕਤੀ ਦੀ ਭੂਮੀ 'ਚ ਸਵਾਗਤ ਕਰਦਾ ਹੈ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪ੍ਰਾਈਮ ਆਰੀਜਨਲ ਸੀਰੀਜ਼ ਇਸ ਸਾਲ ਦੇ ਅੰਤ 'ਚ ਰਿਲੀਜ਼ ਹੋਵੇਗੀ।


Tags: Ali Fazal Vikrant Massey Mirzapur Motion Poster Amazon Prime Video Original Web Series

Edited By

Kapil Kumar

Kapil Kumar is News Editor at Jagbani.