FacebookTwitterg+Mail

ਅਮੇਜ਼ਨ ਪ੍ਰਾਈਮ ਵੀਡੀਓ ਤੇ ਐਕਸਲ ਐਂਟਰਟੇਨਮੈਂਟ ਦੀ 'ਮਿਰਜ਼ਾਪੁਰ' ਦਾ ਟੀਜ਼ਰ ਰਿਲੀਜ਼

mirzapur
10 October, 2018 02:55:47 PM

ਮੁੰਬਈ (ਬਿਊਰੋ)— ਅਮੇਜ਼ਨ ਪ੍ਰਾਈਮ ਵੀਡੀਓ ਅਤੇ ਐਕਸਲ ਐਂਟਰਟੇਨਮੈਂਟ ਆਪਣੀ ਆਗਾਮੀ ਸੀਰੀਜ਼ 'ਮਿਰਜ਼ਾਪੁਰ' ਨਾਲ ਪ੍ਰਸ਼ੰਸਕਾਂ ਦਾ ਰੋਮਾਂਚਕਾਰੀ ਤੇ ਜ਼ਬਰਦਸਤ ਕੰਟੈਂਟ ਨਾਲ ਮਨੋਰੰਜਨ ਕਰਨ ਲਈ ਤਿਆਰ ਹੈ। ਮਿਰਜ਼ਾਪੁਰ 'ਚ ਤੁਹਾਡਾ ਸਵਾਗਤ ਹੈ, ਦਿਲ ਹਿਲਾ ਦੇਣ ਵਾਲੇ ਐਕਸ਼ਨ ਨਾਲ ਭਰਪੂਰ ਇਹ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ ਹਨ। ਟੀਜ਼ਰ 'ਚ ਹਥਿਆਾਰਾਂ ਤੇ ਗੋਲਾ ਬਾਰੂਦ ਦਾ ਵਪਾਰ ਦਿਖਾਇਆ ਗਿਆ ਹੈ। ਕਾਲੀਨ ਭਈਯਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸ਼ਬਦ ਪੱਥਰ ਦੀ ਲਕੀਰ ਦੀ ਤਰ੍ਹਾਂ ਹਨ ਜਾਂ ਤਾਂ ਤੁਸੀਂ ਉਸ ਦੇ ਨਾਲ ਹੋ ਜਾਂ ਉਸ ਦੇ ਖਿਲਾਫ ਕਾਲੀਨ ਭਈਯਾ ਨੇ ਬੁਲਾਇਆ ਹੈ।

ਦੋ ਦਿਨਾਂ ਤੋਂ ਟਵਿਟਰ ਤੇ ਇੰਸਟਾਗ੍ਰਾਮ ਦੇ ਉਪਭੋਗਤਾਵਾਂ ਨੂੰ ਟਵੀਟ ਕਰਨ ਜਾਂ ਵੀਡੀਓ ਅਪਲੋਡ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਥੇ ਤੱਕ ਕਿ ਸੰਨੀ ਲਿਓਨ ਅਤੇ ਨਵਾਜ਼ੂਦੀਨ ਸਿੱਦਿਕੀ ਨੂੰ ਸਾਰੇ ਛੱਡ ਕੇ ਅੱਗੇ ਵਧ ਰਹੇ ਹਨ ਕਿਉਂਕਿ 'ਕਾਲੀਨ ਭਈਯਾ' ਨੇ ਬੁਲਾਇਆ ਹੈ।


Tags: Pankaj Tripathi Mirzapur Teaser Amazon Prime Video Excel Entertainment Web Series

Edited By

Kapil Kumar

Kapil Kumar is News Editor at Jagbani.