FacebookTwitterg+Mail

ਕੀ 'ਮਿਰਜ਼ਾਪੁਰ' ਪੂਰਵਾਂਚਲ ਦੇ ਰੀਅਲ ਲਾਈਫ ਮਾਫੀਆ ਦੀ ਕਹਾਣੀ ਤੋਂ ਪ੍ਰੇਰਿਤ ਹੈ?

mirzapur
30 October, 2018 07:25:26 PM

ਮੁੰਬਈ (ਬਿਊਰੋ)— ਅਮੇਜ਼ਨ ਪ੍ਰਾਈਮ ਵੀਡੀਓ ਦੀ ਅਗਲੀ ਵੈੱਬ ਸੀਰੀਜ਼ 'ਮਿਰਜ਼ਾਪੁਰ' ਨੇ ਆਪਣੇ ਕਿਰਦਾਰਾਂ ਦੇ ਪੋਸਟਰ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਹਨ ਪਰ ਕੀ ਇਹ ਕਹਾਣੀ ਪੂਰਵਾਂਚਲ ਦੀ ਇਕ ਅਸਲ ਕਹਾਣੀ ਤੋਂ ਪ੍ਰੇਰਿਤ ਹੈ? ਮਿਰਜ਼ਾਪੁਰ ਸੀਰੀਜ਼ 'ਚ ਦਿਖਾਈ ਜਾਣ ਵਾਲੀਆਂ ਬੰਦੂਕਾਂ, ਡਰੱਗ ਮਾਫੀਆ ਦੀ ਕਹਾਣੀ, ਸ਼ਹਿਰ ਦੀ ਗੰਦੀ ਰਾਜਨੀਤੀ ਪੂਰਵਾਂਚਲ ਸ਼ਹਿਰ ਦੀਆਂ ਕਈ ਸੱਚੀ ਕਹਾਣੀਆਂ ਨਾਲ ਮਿਲਦੀ ਜੁਲਦੀ ਹੈ। ਇਸ ਸੀਰੀਜ਼ ਲਈ ਟੀਮ ਵਲੋਂ ਕਾਫੀ ਖੋਜ ਕੀਤੀ ਗਈ ਅਤੇ ਹਰ ਕਿਰਦਾਰ ਦਾ ਵੱਖਰਾ ਅੰਦਾਜ਼ ਤੁਹਾਨੂੰ ਸੀਰੀਜ਼ 'ਚ ਦੇਖਣ ਨੂੰ ਮਿਲੇਗਾ। ਇਸ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹਰ ਘਟਨਾ ਅਤੇ ਕਿਰਦਾਰ ਅਸਲੀਅਤ ਦੇ ਕਾਫੀ ਕਰੀਬ ਹੈ।

ਅਮੇਜ਼ਨ ਪ੍ਰਾਈਮ ਵੀਡੀਓ ਅਤੇ ਐਕਸਲ ਐਂਟਰਟੇਨਮੈਂਟ ਆਪਣੀ ਆਗਾਮੀ ਸੀਰੀਜ਼ 'ਮਿਰਜ਼ਾਪੁਰ' ਨਾਲ ਪ੍ਰਸ਼ੰਸਕਾਂ ਦੇ ਸਾਹਮਣੇ ਦਿਲਚਸਪ ਅਤੇ ਖਤਰਨਾਕ ਕੰਟੈਂਟ ਪੇਸ਼ ਕਰਨ ਲਈ ਤਿਆਰ ਹੈ। 'ਮਿਰਜ਼ਾਪੁਰ' ਐਕਸ਼ਨ ਸੀਨਜ਼ ਨਾਲ ਭਰਪੂਰ ਇਹ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ। ਇਹ ਇਕ ਅਜਿਹੀ ਦੁਨੀਆ ਹੈ ਜੋ ਨਸ਼ੀਲੀ ਦਵਾਈਆਂ, ਬੰਦੂਕਾਂ ਤੇ ਅਨਪੜਤਾ ਨਾਲ ਭਰੀ ਹੋਈ ਹੈ ਜਿੱਥੇ ਜਾਤੀ, ਸ਼ਕਤੀ, ਹੰਕਾਰ ਨਾਲ ਛੇੜਛਾੜ ਕੀਤੀ ਜਾਂਦੀ ਹੈ ਅਤੇ ਹਿੰਸਾ ਹੀ ਜੀਵਨ ਦਾ ਤਰੀਕਾ ਹੈ।

'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਪੁਨੀਤ ਕ੍ਰਿਸ਼ਣਾ ਅਤੇ ਕਰਨ ਅੰਸ਼ੁਮਾਨ ਵਲੋਂ ਲਿਖੀ ਅਮੇਜ਼ਨ ਪ੍ਰਾਈਮ ਵੀਡੀਓ ਓਰਿਜਨਲ ਦੀ 'ਮਿਰਜ਼ਾਪੁਰ' ਗੁਰਮੀਤ ਸਿੰਘ ਵਲੋਂ ਨਿਰਦੇਸ਼ਤ ਹੈ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।


Tags: Mirzapur Pankaj Tripathi Ali Fazal Shweta Tripathi Poster Web Series

Edited By

Kapil Kumar

Kapil Kumar is News Editor at Jagbani.