FacebookTwitterg+Mail

ਪੂਰਵਾਂਚਲ ਦੀਆਂ ਅਸਲ ਥਾਵਾਂ 'ਤੇ ਫਿਲਮਾਈ ਗਈ ਹੈ ਪੰਕਜ ਤ੍ਰਿਪਾਠੀ ਦੀ 'ਮਿਰਜ਼ਾਪੁਰ'

mirzapur
06 November, 2018 02:53:17 PM

ਮੁੰਬਈ (ਬਿਊਰੋ)— ਆਪਣੀ ਪਿਛਲੀ ਵੈੱਬ ਸੀਰੀਜ਼ 'ਇਨਸਾਈਡ ਐੱਜ' ਦੀ ਸਫਲਤਾ ਤੋਂ ਬਾਅਦ ਅਮੇਜ਼ਨ ਪ੍ਰਾਈਮ ਵੀਡੀਓ ਹੁਣ ਆਪਣੀ ਅਗਲੀ ਸੀਰੀਜ਼ 'ਮਿਰਜ਼ਾਪੁਰ' ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਸੋਸ਼ਲ ਮੀਡੀਆ ਐਂਡ ਐਂਟਰਟੇਨਮੈਂਟ ਆਪਣੀ ਅਗਲੀ ਸੀਰੀਜ਼ 'ਮਿਰਜ਼ਾਪੁਰ' ਨਾਲ ਪ੍ਰਸ਼ੰਸਕਾਂ ਦੇ ਸਾਹਮਣੇ ਦਿਲਚਸਪ ਅਤੇ ਜ਼ਬਰਦਸਤ ਕੰਟੈਂਟ ਪੇਸ਼ ਕਰਨ ਲਈ ਤਿਆਰ ਹਨ। 'ਮਿਰਜ਼ਾਪੁਰ' ਨਾ ਸਿਰਫ ਪੂਰਵਾਂਚਲ ਦੀ ਅਸਲੀ ਕਹਾਣੀ ਤੋਂ ਪ੍ਰੇਰਿਤ ਹੈ, ਬਲਕਿ ਸੀਰੀਜ਼ ਦੀ 90 ਪ੍ਰਤੀਸ਼ਤ ਸ਼ੂਟਿੰਗ ਪੂਰਵਾਂਚਲ ਦੇ ਅਸਲ ਸਥਾਨਾਂ 'ਤੇ ਕੀਤੀ ਗਈ ਹੈ।

ਸੀਰੀਜ਼ ਦੇ ਨਿਰਦੇਸ਼ਕ ਕਰਨ ਅੰਸ਼ੁਮਨ ਨੇ 'ਮਿਰਜ਼ਾਪੁਰ' ਦੀ ਸ਼ੂਟਿੰਗ ਬਾਰੇ ਗੱਲ ਕਰਦੇ ਹੋਏ ਕਿਹਾ, ''ਪ੍ਰਸ਼ੰਸਕਾਂ ਨੂੰ ਮਿਰਜ਼ਾਪੁਰ ਦੇਖਦੇ ਸਮੇਂ ਇਕ ਰੀਅਲ ਮਿਰਜ਼ਾਪੁਰ ਦਾ ਅਨੁਭਵ ਦੇਣ ਲਈ ਅਸੀਂ 90 ਪ੍ਰਤੀਸ਼ਤ ਸ਼ੂਟਿੰਗ ਪੂਰਵਾਂਚਲ ਦੇ ਅਸਲ ਸਥਾਨਾਂ 'ਤੇ ਕੀਤੀ ਹੈ। ਉਮੀਦ ਹੈ ਕਿ ਇਹ ਸੀਰੀਜ਼ ਦੇਖਦੇ ਸਮੇਂ ਪ੍ਰਸ਼ੰਸਕਾਂ ਨੂੰ ਕਾਫੀ ਮਜ਼ਾ ਆਵੇਗਾ।

'ਮਿਰਜ਼ਾਪੁਰ' ਐਕਸ਼ਨ ਸੀਨਜ਼ ਨਾਲ ਭਰਪੂਰ ਇਹ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ।'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।


Tags: Mirzapur Pankaj Tripathi Ali Fazal Shweta Tripathi Rasika Dugal Web Series

About The Author

Kapil Kumar

Kapil Kumar is content editor at Punjab Kesari