ਮੁੰਬਈ (ਬਿਊਰੋ)— ਅਮੇਜ਼ਨ ਪ੍ਰਾਈਮ ਵੀਡੀਓ ਆਪਣੀ ਅਗਲੀ ਵੈੱਬ ਸੀਰੀਜ਼ 'ਮਿਰਜ਼ਾਪੁਰ' ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਹੁਣ ਤੱਕ ਰਿਲੀਜ਼ ਹੋਏ ਪੋਸਟਰ ਤੇ ਸੀਰੀਜ਼ ਨਾਲ ਜੁੜੀਆਂ ਦਿਲਚਸਪ ਗੱਲਾਂ ਨੇ 'ਮਿਰਜ਼ਾਪੁਰ' ਪ੍ਰਤੀ ਉਤਸ਼ਾਹ ਵਧਾ ਦਿੱਤਾ ਹੈ। ਇਹ ਦੋ ਭਰਾਵਾਂ ਦੀ ਕਹਾਣੀ ਹੈ ਜੋ ਰਾਜਨੀਤੀ ਤੋਂ ਪ੍ਰਭਾਵਿਤ ਹਨ। ਅਜਿਹੇ 'ਚ ਸਵਾਲ ਉਠਦਾ ਹੈ ਕਿ 'ਮਿਰਜ਼ਾਪੁਰ' 'ਚ ਅਲੀ ਤੇ ਵਿਕ੍ਰਾਂਤ ਦਾ ਕਿਰਦਾਰ ਅਸਲ 'ਚ ਕ੍ਰਿਮਿਨਲ ਭਰਾਵਾਂ ਤੋਂ ਪ੍ਰੇਰਿਤ ਹੈ?
'ਮਿਰਜ਼ਾਪੁਰ' ਇਕ ਅਜਿਹੀ ਦੁਨੀਆ ਹੈ ਜੋ ਨਸ਼ੀਲੀ ਦਵਾਈਆਂ, ਬੰਦੂਕਾਂ ਅਤੇ ਅਨਪੜਤਾ ਨਾਲ ਭਰੀ ਹੋਈ ਹੈ, ਜਿੱਥੇ ਜਾਤੀ, ਸ਼ਕਤੀ, ਹੰਕਾਰ ਤੇ ਤਪੱਸਿਆ ਨਾਲ ਤਸ਼ੱਦਦ ਕੀਤੀ ਜਾਂਦੀ ਹੈ ਅਤੇ ਹਿੰਸਾ ਹੀ ਸਿਰਫ ਜਿਉਣ ਦਾ ਤਰੀਕਾ ਹੈ। 'ਮਿਰਜ਼ਾਪੁਰ' ਐਕਸ਼ਨ ਸੀਨਜ਼ ਨਾਲ ਭਰਪੂਰ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ।
'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।