FacebookTwitterg+Mail

ਧੀ ਮੀਸ਼ਾ ਦੇ ਜਨਮਦਿਨ ’ਤੇ ਭਾਵੁਕ ਹੋਈ ਮੀਰਾ, ਸਾਂਝੀ ਕੀਤੀ ਤਸਵੀਰ

misha kapoor birthday
27 August, 2019 03:12:23 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੀ ਲਾਡਲੀ ਧੀ ਮੀਸ਼ਾ ਕਪੂਰ ਦਾ ਅੱਜ ਜਨਮਦਿਨ ਹੈ। ਮੀਸ਼ਾ ਅੱਜ ਯਾਨੀ 26 ਅਗਸਤ ਨੂੰ ਤਿੰਨ ਸਾਲ ਦੀ ਹੋ ਗਈ ਹੈ। ਇਸ ਮੌਕੇ ’ਤੇ ਉਨ੍ਹਾਂ ਦੀ ਮਾਂ ਮੀਰਾ ਨੇ ਉਨ੍ਹਾਂ ਲਈ ਇਕ ਭਾਵੁਕ ਪੋਸਟ ਲਿਖੀ ਹੈ। ਇਸ ਪੋਸਟ ’ਚ ਮੀਰਾ ਨੇ ਮੀਸ਼ਾ ਦੇ ਜਨਮ ਦੀ ਸਮੇਂ ਦੀ ਤਸਵੀਰ ਸ਼ੇਅਰ ਕੀਤੀ ਹੈ। ਮੀਰਾ ਨੇ ਤਸਵੀਰ ਸ਼ੇਅਰ ਕਰਦਿਆ ਹੋਏ ਲਿਖਿਆ,’’ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਸਵੀਟ ਹਾਰਟ... ਮੇਰੀ ਪਿਆਰੀ ਜਿਹੀ ਪਰੀ ਮੀਸ਼ਾ ਨੂੰ ਜਨਮਦਿਨ ਦੀ ਬਹੁਤ-ਬਹੁਤ ਵਧਾਈ। ਮੈਂ ਭਗਵਾਨ ਕੋਲੋਂ ਹਮੇਸ਼ਾ ਤੁਹਾਡੀ ਖੁਸ਼ੀਆਂ ਲਈ ਦੁਆ ਮੰਗਾਂਗੀ, ਭਗਵਾਨ ਹਮੇਸ਼ਾ ਤੁਹਾਨੂੰ ਖੁਸ਼ ਰੱਖੇ । ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਧੰਨਵਾਦ।’’


ਦੱਸ ਦੇਈਏ ਕਿ ਮੀਰਾ ਅਕਸਰ ਆਪਣੇ ਇੰਸਟਾਗ੍ਰਾਮ ’ਤੇ ਮੀਸ਼ਾ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਰੱਖੜੀ ਦੇ ਮੌਕੇ ’ਤੇ ਵੀ ਮੀਰਾ ਨੇ ਮੀਸ਼ਾ ਅਤੇ ਜੈਨ ਦੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ’ਚ ਦੋਵੇਂ ਕਾਫੀ ਕਿਊਟ ਨਜ਼ਰ ਆ ਰਹੇ ਸਨ।


Tags: Misha KapoorHappy BirthdayMira RajputShahid KapoorInstagram

About The Author

manju bala

manju bala is content editor at Punjab Kesari