ਮੁੰਬਈ(ਬਿਊਰੋ)— ਸ਼ੁੱਕਰਵਾਰ ਸ਼ਾਮ ਮੁੰਬਈ 'ਚ 'Miss Diva Miss Universe India 2018' ਦੇ ਗ੍ਰੈਂਡ ਫਿਨਾਲੇ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬੀ-ਟਾਊਨ ਦੇ ਕਈ ਮਸ਼ਹੂਰ ਸੈਲੀਬ੍ਰਿਟੀਜ਼ ਨਜ਼ਰ ਆਏ। ਇਸ ਈਵੈਂਟ 'ਚ ਮਲਾਇਕਾ ਅਰੋੜਾ ਖਾਨ, ਨੇਹਾ ਧੂਪੀਆ, ਸ਼ਿਲਪਾ ਸ਼ੈੱਟੀ, ਸੁਸ਼ਾਂਤ ਸਿੰਘ ਰਾਜਪੂਤ, ਲਾਰਾ ਦੱਤਾ ਵਰਗੇ ਮਹਾਨ ਕਲਾਕਾਰ ਰੈੱਡ ਕਾਰਪੇਟ 'ਤੇ ਸਟਾਈਲਿਸ਼ ਲੁੱਕ 'ਚ ਨਜ਼ਰ ਆਏ।
ਇਸ ਦੌਰਾਨ ਸ਼ਿਲਪਾ ਸ਼ੈੱਟੀ ਨੇ ਰੈੱਡ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਤੋਂ ਇਲਾਵਾ ਨੇਹਾ ਧੂਪੀਆ ਨੇ ਰੈੱਡ ਕਾਰਪੇਟ 'ਤੇ ਬੇਬੀ ਬੰਪ ਫਲਾਂਟ ਕੀਤਾ। ਇਸ ਦੌਰਾਨ ਉਸ ਨੇ ਰੈੱਡ ਬਲੈਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਸੀ।
ਮਲਾਇਕਾ ਅਰੋੜਾ ਨੇ ਕਰੀਮ ਤੇ ਵ੍ਹਾਈਟ ਡਰੈੱਸ 'ਚ ਨਜ਼ਰ ਆਈ, ਜਿਸ 'ਚ ਕਾਫੀ ਹੌਟ ਲੱਗ ਰਹੀ ਸੀ।