FacebookTwitterg+Mail

ਗੁਰਿੰਦਰ ਕੌਰ ਕੈਂਥ ਤੋਂ ਇੰਝ ਬਣੀ ਮਿਸ ਪੂਜਾ, ਜਾਣੋ ਦਿਲਚਸਪ ਕਹਾਣੀ

miss pooja
13 March, 2019 03:55:24 PM

ਜਲੰਧਰ (ਬਿਊਰੋ) : ਸੁਰਾਂ ਦੀ ਮੱਲਿਕਾ ਮਿਸ ਪੂਜਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਤੇ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਿਸ ਪੂਜਾ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸ ਦਈਏ ਕਿ ਮਿਸ ਪੂਜਾ ਸੰਗੀਤ ਜਗਤ ਦੇ ਨਾਲ-ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਖਾਸ ਪਛਾਣ ਕਾਇਮ ਕਰ ਚੁੱਕੀ ਹੈ। ਮਿਸ ਪੂਜਾ ਦਾ ਜਨਮ 4 ਦਸੰਬਰ 1979 'ਚ ਰਾਜਪੁਰਾ ਵਿਖੇ ਹੋਇਆ।

Punjabi Bollywood Tadka

ਜਾਣ ਕੇ ਹੈਰਾਨੀ ਹੋਵੇਗੀ ਕਿ ਮਿਸ ਪੂਜਾ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਆਪਣੇ ਪ੍ਰੋਫੈਸ਼ਨਲ ਕਰੀਅਰ ਕਾਰਨ ਗੁਰਿੰਦਰ ਕੌਰ ਕੈਂਥ ਤੋਂ ਮਿਸ ਪੂਜਾ ਬਣੀ ਹੈ।

Punjabi Bollywood Tadka

ਛੋਟੀ ਉਮਰ 'ਚ ਮਿਸ ਪੂਜਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਉਸ ਨੇ ਆਪਣੇ ਪਰਿਵਾਰ ਦੇ ਸਾਥ ਨਾਲ ਜ਼ਾਰੀ ਰੱਖਿਆ। 

Punjabi Bollywood Tadka
ਦੱਸਣਯੋਗ ਹੈ ਕਿ ਸਾਲ 2006 'ਚ ਮਿਸ ਪੂਜਾ ਨੇ ਸੰਗੀਤ ਡਾਇਰੈਕਟਰ ਲਾਲ ਕਮਲ ਨਾਲ ਕੰਮ ਕੀਤਾ ਅਤੇ 'ਰੋਮਾਂਟਿਕ ਜੱਟ' ਪਹਿਲੀ ਐਲਬਮ ਆਈ।

Punjabi Bollywood Tadka

'ਜਾਨ ਤੋਂ ਪਿਆਰੀ' ਐਲਬਮ ਨੂੰ ਸਭ ਤੋਂ ਵਧੀਆ ਅੰਤਰਰਾਸ਼ਟਰੀ ਐਲਬਮ ਦਾ ਖਿਤਾਬ ਵੀ ਮਿਲਿਆ।

Punjabi Bollywood Tadka

ਇਸ ਤੋਂ ਬਾਅਦ ਮਿਸ ਪੂਜਾ ਦਾ ਗੀਤ 'ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ' ਕਾਫੀ ਮਸ਼ਹੂਰ ਹੋਇਆ ਸੀ, ਜਿਸ ਨੂੰ ਮਿਸ ਪੂਜਾ ਨੂੰ ਰਾਤੋਂ-ਰਾਤ ਹੀ ਬੁਲੰਦੀਆਂ ਦੇ ਸਿਖਰਾਂ 'ਤੇ ਪਹੁੰਚਾ ਦਿੱਤਾ।
Punjabi Bollywood Tadka

Punjabi Bollywood Tadka


Tags: Miss PoojaJaan Ton PiyariRomantic JattPani Ho Gaye DungePollywood NewsPunjabi Singer

Edited By

Sunita

Sunita is News Editor at Jagbani.