FacebookTwitterg+Mail

ਗੁਰਿੰਦਰ ਕੌਰ ਕੈਂਥ ਤੋਂ ਬਣੀ ਮਿਸ ਪੂਜਾ, ਗਾਇਕਾ ਬਣਨ ਤੋਂ ਪਹਿਲਾਂ ਕਰਦੇ ਸਨ ਇਹ ਕੰਮ

miss pooja happy birthday
04 December, 2019 01:28:47 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਮਿਸ ਪੂਜਾ ਦਾ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਸ਼ਹਿਰ 'ਚ ਹੋਇਆ। ਮਿਸ ਪੂਜਾ ਨੇ ਮਿਊਜ਼ਿਕ 'ਚ ਹੀ ਬੈਚਲਰ ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ 'ਚ ਕੀਤੀ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ 'ਚ ਕੀਤੀ ਹੈ।
Image result for miss pooja"
ਗੁਰਿੰਦਰ ਕੌਰ ਕੈਂਥ ਤੋਂ ਬਣੇ ਮਿਸ ਪੂਜਾ
ਮਿਸ ਪੂਜਾ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ, ਜਿਹੜਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਹੀ ਰੱਖਿਆ ਸੀ।
Image result for miss pooja"
ਬਚਪਨ ਤੋਂ ਸੀ ਇਹ ਸ਼ੌਂਕ
ਗਾਉਣ ਦਾ ਸ਼ੌਂਕ ਮਿਸ ਪੂਜਾ ਨੂੰ ਬਚਪਨ ਤੋਂ ਹੀ ਸੀ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ। ਮਿਸ ਪੂਜਾ ਜਦੋਂ 4-5 ਸਾਲ ਦੇ ਸੀ ਤਾਂ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਸਟੇਜ਼ ਪ੍ਰਫੋਰਮੈਂਸ ਸਭ ਤੋਂ ਵਧੀਆ ਹੈ।
Image result for miss pooja"
ਇਸ ਸਖਸ਼ ਦੇ ਸਦਕਾ ਆਏ ਗਾਇਕੀ 'ਚ
ਸੰਗੀਤ ਜਗਤ 'ਚ ਪੂਜਾ ਨੂੰ ਲਿਆਉਣ ਵਾਲੇ ਉਨ੍ਹਾਂ ਦੇ ਪਿਤਾ ਹਨ। ਇਸ ਲਈ ਉਹ ਹਮੇਸ਼ਾ ਕਹਿੰਦੇ ਹਨ ਕਿ ਅੱਜ ਜਿਸ ਮੁਕਾਮ 'ਤੇ ਉਹ ਹੈ ਉਸ ਦਾ ਸਾਰਾ ਸੇਹਰਾ ਉਸ ਦੇ ਪਿਤਾ ਦੇ ਸਿਰ ਬੱਝਦਾ ਹੈ।
Image result for miss pooja"
ਸਕੂਲ 'ਚ ਵੀ ਕਰ ਚੁੱਕੇ ਨੇ ਨੌਕਰੀ
ਮਿਸ ਪੂਜਾ ਨੇ ਰਾਜਪੁਰਾ ਦੇ ਇਕ ਸਕੂਲ 'ਚ ਅਧਿਆਪਕ ਦੀ ਨੌਕਰੀ ਵੀ ਕੀਤੀ ਪਰ ਉਨ੍ਹਾਂ ਦਾ ਸੁਪਨਾ ਹਮੇਸ਼ਾ ਸਿੰਗਰ ਬਣਨ ਦਾ ਸੀ। ਮਿਸ ਪੂਜਾ ਨੇ ਸਭ ਤੋਂ ਪਹਿਲਾ ਗੀਤ ਪੰਜਾਬੀ ਗੀਤਾਂ ਦੇ ਮਸ਼ਹੂਰ ਡਾਇਰੈਕਟਰ ਲਾਲ ਕਮਲ ਨਾਲ ਕੀਤਾ ਸੀ। ਗੀਤ ਦੇ ਬੋਲ ਸਨ 'ਭੰਨ ਚੂੜੀਆਂ ਪਿਆਰ ਤੇਰਾ ਵੇਖਦੀ' ਸੀ। ਪੂਜਾ ਦੀ ਪਹਿਲੀ ਟੇਪ ਜੈਲੀ ਮਨਜੀਤ ਪੁਰੀਏ ਨਾਲ ਆਈ ਸੀ, ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ।
Image result for miss pooja"
300 ਤੋਂ ਵੱਧ ਐਲਬਮ 'ਚ ਕਰ ਚੁੱਕੀ ਹੈ ਕੰਮ
ਹੁਣ ਤੱਕ ਮਿਸ ਪੂਜਾ ਦੇ 4 ਹਜ਼ਾਰ ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ। 300 ਤੋਂ ਵੱਧ ਐਲਬਮ 'ਚ ਉਹ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ 100 ਤੋਂ ਵੀ ਵੱਧ ਮੇਲ ਸਿੰਗਰ ਨਾਲ ਗੀਤ ਗਾ ਚੁੱਕੇ ਹਨ।
Image result for miss pooja"
ਫਿਲਮਾਂ 'ਚ ਵੀ ਆ ਚੁੱਕੀ ਹੈ ਨਜ਼ਰ
ਦੱਸ ਦਈਏ ਕਿ ਮਿਸ ਪੂਜਾ ਦੀਆਂ 5 ਫਿਲਮਾਂ ਵੀ ਆ ਚੁੱਕੀਆਂ ਹਨ। ਸੋ ਮਿਸ ਪੂਜਾ ਦੇ ਇਸ ਸੰਘਰਸ਼ ਤੋਂ ਸਾਫ ਹੋ ਜਾਂਦਾ ਹੈ ਕਿ ਜੇਕਰ ਕੋਈ ਇਨਸਾਨ ਮਿਹਨਤ ਤੇ ਲਗਨ ਨਾਲ ਕੰਮ ਕਰੇ ਤਾਂ ਉਸ ਦੀ ਮਿਹਨਤ ਨੂੰ ਬੂਰ ਜ਼ਰੂਰ ਪੈਂਦਾ ਹੈ।
Image result for miss pooja"


Tags: Miss PoojaHappy BirthdayGurinder Kaur KainthJaan Ton PiyariPasandRomantic JattQueen of Duets

About The Author

sunita

sunita is content editor at Punjab Kesari