FacebookTwitterg+Mail

B'day Spl : ਮਿਊਜ਼ਿਕ ਇੰਡਸਟਰੀ 'ਚ ਮਿਸ ਪੂਜਾ ਬਣਾ ਚੁੱਕੀ ਖਾਸ ਵਰਲਡ ਰਿਕਾਰਡ

miss pooja happy birthday
04 December, 2018 12:58:32 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ 'ਚ ਮਿਸ ਪੂਜਾ ਦਾ ਨਾਂ ਉਨ੍ਹਾਂ ਗਾਇਕਾਵਾਂ 'ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਦਮ 'ਤੇ ਦਰਸ਼ਕਾਂ 'ਚ ਖਾਸ ਪਛਾਣ ਬਣਾਈ ਹੈ। ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਰਾਜਪੂਰਾ ਵਿਖੇ ਹੋਇਆ।ਦੱਸ ਦੇਈਏ ਕਿ ਮਿਸ ਪੂਜਾ ਨੇ ਮਿਊਜ਼ਿਕ ਦੇ ਖੇਤਰ 'ਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੋਈ ਹੈ।

Image may contain: 5 people, people smiling

ਮਿਸ ਪੂਜਾ ਨੇ ਆਪਣੇ ਕਰੀਅਰ 'ਚ ਸਾਲ 2006 'ਚ ਪਹਿਲਾਂ ਡਿਊਟ ਗੀਤ 'ਜਾਨ ਤੋਂ ਪਿਆਰੀ' ਗਾਇਆ ਸੀ। ਇਸ ਤੋਂ ਬਾਅਦ ਸਾਲ 2009 'ਚ ਉਨ੍ਹਾਂ ਨੇ ਸੋਲੋ ਐਲਬਮ ਕੱਢੀ, ਜਿਸ ਦਾ ਨਾਂ 'ਰੋਮਾਂਟਿਕ ਜੱਟ' ਸੀ।

Image may contain: 7 people, people smiling, people sitting

ਇਸ ਐਲਬਮ ਦਾ ਗੀਤ 'ਦੋ ਨੈਣ' ਕਾਫੀ ਹਿੱਟ ਹੋਇਆ ਸੀ। ਇਸ ਤੋਂ ਬਾਅਦ ਮਿਸ ਪੂਜਾ ਦੀਆਂ ਸਾਲ 2012 'ਚ 2 ਫਿਲਮਾਂ 'ਪੰਜਾਬਣ' ਅਤੇ 'ਚੰਨਾ ਸੱਚੀ ਮੁੱਚੀ' ਰਿਲੀਜ਼ ਹੋਈਆਂ। ਸਾਲ 2012 'ਚ ਵੀ ਉਨ੍ਹਾਂ ਦੀ ਤੀਜੀ ਸੋਲੋ ਐਲਬਮ 'ਜੱਟੀ ਟਿਊਡ' ਰਿਲੀਜ਼ ਹੋਈ।

Image may contain: 1 person, standing
ਦੱਸ ਦੇਈਏ ਕਿ ਮਿਸ ਪੂਜਾ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਸ ਨੇ ਫਿਲਮ 'ਕੌਕਟੇਲ' 'ਚ 'ਸੈਕਿੰਡ ਹੈਂਡ ਜਵਾਨੀ' ਗੀਤ ਗਾਇਆ ਸੀ। ਧਾਰਮਿਕ ਐਲਬਮ ਦੇ ਨਾਲ-ਨਾਲ ਉਹ 'ਬੈਸਟ ਆਫ ਲੱਕ', 'ਇਸ਼ਕ ਗਰਾਰੀ', 'ਪੂਜਾ ਕਿਵੇਂ ਆ', 'ਕੌਕਟੇਲ', 'ਚੰਨਾ ਸੱਚੀ-ਮੁੱਚੀ', 'ਪੰਜਾਬਣ' ਵਰਗੀਆਂ ਫਿਲਮਾਂ 'ਚ ਗੀਤ ਗਾ ਚੁੱਕੀ ਹੈ।

Image may contain: 1 person, smiling, standing, shoes and indoor

ਮਿਸ ਪੂਜਾ ਨੂੰ ਐਲਬਮ 'ਰੋਮਾਂਟਿਕ ਜੱਟ' ਲਈ ਬੈਸਟ ਇੰਟਰਨੈਸ਼ਨਲ ਐਕਟ ਲਈ ਐਵਾਰਡ ਵੀ ਦਿੱਤਾ ਗਿਆ ਸੀ।

Image may contain: 1 person, standing, car and outdoor
ਦੱਸਣਯੋਗ ਹੈ ਕਿ ਮਿਸ ਪੂਜਾ ਨੇ ਆਪਣੇ ਨਾਂ ਇਕ ਵਰਲਡ ਰਿਕਾਰਡ ਦਰਜ ਕਰਵਾਇਆ ਹੈ, ਜਿਸ 'ਤੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਨ੍ਹਾਂ 'ਤੇ ਮਾਣ ਹੈ। ਐਲਬਮ 'ਜਾਨ ਤੋਂ ਪਿਆਰੀ' ਨੂੰ ਸਭ ਤੋਂ ਵਧੀਆ ਅੰਤਰਰਾਸ਼ਟਰੀ ਐਲਬਮ ਦਾ ਖਿਤਾਬ ਵੀ ਮਿਲਿਆ।

Image may contain: 1 person, smiling

ਉਹ 2000 ਤੋਂ ਵੱਧ ਦੋਗਾਣੇ ਗਾ ਚੁੱਕੀ ਹੈ ਤੇ 350 ਤੋਂ ਵੱਧ ਕੈਸੇਟਾਂ ਕੱਢ ਚੁੱਕੀ ਹੈ। ਉਸ ਦੇ ਗੀਤ 'ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ' ਨੇ ਉਸ ਨੂੰ ਰਾਤੋ-ਰਾਤ ਸਿਖਰਾਂ 'ਤੇ ਪਹੁੰਚਾਇਆ ਸੀ।

Image may contain: 2 people, people standing


Tags: Miss Pooja Happy Birthday Butterfly Jeeeju Pasand Dimaag Khraab Jaan Ton Piyari Ishq Garaari Channa Sachi Muchi

Edited By

Sunita

Sunita is News Editor at Jagbani.