ਜਲੰਧਰ (ਬਿਊਰੋ) — ਦੋ ਗਾਣਾ ਗਾਇਕੀ ਦੀ ਸ਼ਹਿਜ਼ਾਦੀ ਮਿਸ ਪੂਜਾ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਖਾਸ ਦਿਨ 'ਤੇ ਖਾਸ ਤੋਹਫਾ ਦਿੱਤਾ ਹੈ। ਜੀ ਹਾਂ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗੀਤ 'ਬਿੱਗ ਗੇਮ' ਰਿਲੀਜ਼ ਕੀਤਾ ਹੈ। ਇਸ ਗੀਤ 'ਚ ਮਿਸ ਪੂਜਾ ਦਾ ਸਾਥ ਜੈਜ਼ਦੀਪ ਨੇ ਦਿੱਤਾ ਹੈ। ਗੀਤ ਦੇ ਬੋਲ ਸੁਖਯਾਰ ਤੇ ਜੈਜ਼ਦੀਪ ਨੇ ਲਿਖੇ ਹਨ। ਇਸ ਗੀਤ ਦਾ ਸੰਗੀਤ ਮਿਊਜ਼ਿਕ ਇੰਪਾਇਰ ਵਲੋਂ ਤਿਆਰ ਕੀਤਾ ਹੈ, ਜਿਸ ਦੀ ਵੀਡੀਓ Mad Squad Films ਨੇ ਤਿਆਰ ਕੀਤੀ ਹੈ। ਪੂਰੇ ਪ੍ਰੋਜੈਕਟ ਦਾ ਨਿਰਦੇਸ਼ਨ ਜੇ ਢਿੱਲੋਂ ਨੇ ਕੀਤਾ ਹੈ।
ਦੱਸ ਦਈਏ ਕਿ ਮਿਸ ਪੂਜਾ ਦੇ ਗੀਤ 'ਬਿੱਗ ਗੇਮ' ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਰਿਲੀਜ਼ ਹੁੰਦੇ ਹੀ ਯੂਟਿਊਬ 'ਤੇ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ 'ਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਿਸ ਪੂਜਾ ਦਾ 'ਮਹਿੰਦੀ' ਗੀਤ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕਾ ਨੇ ਭਰਵਾਂ ਹੁੰਗਾਰਾ ਦਿੱਤਾ ਸੀ।