FacebookTwitterg+Mail

ਸਤਿੰਦਰ ਸਰਤਾਜ ਦੇ ਗੀਤ 'ਚ ਦੇਖਿਆ ਗੁਆਚਿਆ ਪੁੱਤ, ਇੰਝ ਹੋਈ ਘਰ ਵਾਪਸੀ

missing child from a year found in satinder sartaj latest song hamayat
04 October, 2019 10:51:09 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦਾ ਹਾਲ ਹੀ 'ਚ ਨਵਾਂ ਗੀਤ 'ਹਮਾਯਤ' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੇ ਖੂਬਸੂਰਤ ਬੋਲ ਤੇ ਵੀਡੀਓ ਕਾਰਨ ਇਸ ਦੀ ਦੁਨੀਆ ਭਰ 'ਚ ਕਾਫੀ ਤਾਰੀਫ ਹੋ ਰਹੀ ਹੈ। ਸਤਿੰਦਰ ਸਰਤਾਜ ਨੇ ਆਪਣੇ ਇਸ ਗੀਤ 'ਚ ਦੂਜਿਆਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ। ਹੁਣ ਕੁਝ ਇਸੇ ਤਰ੍ਹਾਂ ਦਾ ਹੀ ਗੀਤ ਦੀ ਵੀਡੀਓ ਨੇ ਵੀ ਕਰ ਦਿਖਾਇਆ ਹੈ। ਜੀ ਹਾਂ ਇਸ ਗੀਤ ਦੀ ਵੀਡੀਓ ਰਾਹੀਂ ਇਕ ਸਾਲ ਤੋਂ ਲਾਪਤਾ ਇਕ ਬੱਚਾ ਆਪਣੇ ਮਾਤਾ-ਪਿਤਾ ਨੂੰ ਮਿਲ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ।

Punjabi Bollywood Tadka
ਦੱਸ ਦਈਏ ਕਿ ਸਤਿੰਦਰ ਸਰਤਾਜ ਨੇ ਉਸ ਬੱਚੇ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ''ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜਿਲੇ ਦਾ ਇਹ ਬੱਚਾ ਇਕ ਸਾਲ ਤੋਂ ਲਾਪਤਾ ਸੀ, 'ਹਮਾਯਤ' ਗੀਤ ਦੀ ਵੀਡੀਓ ਜੋ ਕਿ ਅਸੀਂ 'ਪ੍ਰਭ ਆਸਰਾ' ਮੋਹਾਲੀ ਵਿਖੇ ਫਿਲਮਾਈ ਸੀ ਨੂੰ ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ। ਉਹ ਆ ਕੇ ਉਸਨੂੰ ਵਾਪਸ ਘਰ ਲੈ ਗਏ ਹਨ। ਇਹ ਸੁਣ ਕੇ ਇਕ ਫਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ... ਅਜਿਹੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ''। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਵਿਅਕਤੀ ਜਿਹੋ ਜਿਹੇ ਕੰਮ ਕਰਦਾ ਹੈ, ਉਸੇ ਤਰ੍ਹਾਂ ਦਾ ਫਲ ਲੈਂਦਾ ਹੈ। ਸਤਿੰਦਰ ਸਰਤਾਜ ਖੁਦ ਤਾਂ ਆਪਣੀ ਕਲਮ ਨਾਲ ਚੰਗੀਆਂ ਗੱਲਾਂ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ, ਹੁਣ ਉਨ੍ਹਾਂ ਦੇ ਗੀਤਾਂ ਦੇ ਵੀਡੀਓ ਵੀ ਹੁਣ ਭਲਾਈ ਦਾ ਕੰਮ ਕਰ ਰਹੇ ਹਨ। ਦੱਸ ਦਈਏ 'ਹਮਾਯਤ' ਗੀਤ ਸਤਿੰਦਰ ਸਰਤਾਜ ਦੀ ਐਲਬਮ 'ਦਰਿਆਈ ਤਰਜ਼ਾਂ ਸੈਵਨ ਰਿਵਰਸ' ਦਾ ਤੀਜਾ ਗੀਤ ਹੈ।

 

 
 
 
 
 
 
 
 
 
 
 
 
 
 

ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਬੱਚਾ ਇੱਕ ਸਾਲ ਤੋਂ ਲਾਪਤਾ ਸੀ; ਹਮਾਯਤ🤲🏽ਗੀਤ ਦੀ ਵੀਡੀਓ ਜੋ ਕਿ ਅਸੀਂ ‘ਪ੍ਰਭ ਆਸਰਾ’ ਮੋਹਾਲ਼ੀ ਵਿਖੇ ਫ਼ਿਲਮਾਈ ਸੀ, ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ, ਉਹ ਆ ਕੇ ਉਸਨੂੰ ਵਾਪਿਸ ਘਰ ਲੈ ਗਏ ਨੇ, ਇਹ ਸੁਣ ਕੇ ਇੱਕ ਫ਼ਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ..ਐਸੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ🙏🏻- ਸਰਤਾਜ Some well wisher emailed us that a child who was lost from Gurdaspur district since last year; his parents found him by seeing the video of our song #Hamayat which was filmed at #PrabhAasraMohali, they came to know that their son is there and they brought him home. Being an artist with a social responsibility I feel the real contentment & satisfaction. Humbled by the grace of Almighty for bestowing such compassion🤲🏽 -#Sartaaj🙏 https://youtu.be/iL4RB2H9Le4

A post shared by Satinder Sartaaj (@satindersartaaj) on Oct 3, 2019 at 6:12am PDT


Tags: Missing childOne YearSatinder Sartaj New SongHamayat Punjabi Celebrity

Edited By

Sunita

Sunita is News Editor at Jagbani.