FacebookTwitterg+Mail

ਅਕਸ਼ੈ ਕੁਮਾਰ ਤੇ ਵਿੱਦਿਆ ਬਾਲਨ ਵਿਚਕਾਰ ਹੋਈ ਹੱਥੋਪਾਈ, ਵੀਡੀਓ ਵਾਇਰਲ

mission mangal
20 August, 2019 09:28:44 AM

ਮੁੰਬਈ(ਬਿਊਰੋ)— ਅਕਸ਼ੈ ਕੁਮਾਰ, ਵਿੱਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ, ਸ਼ਰਮਨ ਜੋਸ਼ੀ ਸਮੇਤ ਮਲਟੀਸਟਾਰਰ ਫਿਲਮ 'ਮਿਸ਼ਨ ਮੰਗਲ' ਰਿਲੀਜ਼ ਹੋ ਗਈ ਹੈ। ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਕਾਸਟ ਨੇ ਫਿਲਮ ਨੂੰ ਖੂਬ ਪ੍ਰਮੋਟ ਕੀਤਾ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਅਕਸ਼ੈ ਕੁਮਾਰ ਤੇ ਵਿੱਦਿਆ ਬਾਲਨ ਦੀ ਹੱਥੋਪਾਈ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੋਵੇਂ ਇਕ- ਦੂਜੇ 'ਤੇ ਲੱਤਾਂ ਮੁੱਕੇ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੈ ਕੁਮਾਰ ਪਹਿਲਾਂ ਵਿੱਦਿਆ 'ਤੇ ਹੱਥ ਚੁੱਕਦੇ ਹਨ, ਜਿਸ ਤੋਂ ਬਾਅਦ ਅਕਸ਼ੈ ਨੂੰ ਵਿੱਦਿਆ ਵੀ ਜ਼ਬਰਦਸਤ ਤਰੀਕੇ ਨਾਲ ਜਵਾਬ ਦਿੰਦੀ ਹੈ।


ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ ।ਹਾਲਾਂਕਿ ਇਸ ਵੀਡੀਓ 'ਚ ਦੋਵੇਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸੋਨਾਕਸ਼ੀ ਸਿਨਹਾ ਨੇ ਬਣਾਇਆ ਹੈ। ਦੋਵਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ 'ਤੇ ਕੁਮੈਂਟ ਕਰ ਰਹੇ ਹਨ।


Tags: Mission MangalAkshay KumarVidya BalanVideo ViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari