FacebookTwitterg+Mail

ਅਕਸ਼ੈ ਨਾਲ 'ਮਿਸ਼ਨ ਮੰਗਲ' ਦੀ ਪੂਰੀ ਸਟਾਰ ਕਾਸਟ ਨੇ ਕੀਤੀ ਖੂਬ ਮਸਤੀ, ਵੀਡੀਓ ਵਾਇਰਲ

mission mangal akshay kumar taapsee pannu vidya balan
09 August, 2019 11:37:01 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਟੰਟ ਮੈਨ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸ਼ਨ ਮੰਗਲ' ਦੇ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਅਕਸ਼ੈ ਕੁਮਾਰ ਦੇ ਨਾਲ-ਨਾਲ ਫਿਲਮ ਦੀ ਸਟਾਰ ਕਾਸਟ ਵੀ ਫਿਲਮ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਜਿਸ ਦੇ ਚਲਦਿਆਂ ਸਾਰੀ ਸਟਾਰ ਕਾਸਟ ਇਕੱਠੇ ਹੀ ਨਜ਼ਰ ਆ ਰਹੀ ਹੈ। ਬੀਤੇ ਦਿਨੀਂ 'ਮਿਸ਼ਨ ਮੰਗਲ' ਦੀ ਸਟਾਰ ਕਾਸਟ ਕਾਰ ਪੂਲਿੰਗ ਕਰਦੀ ਹੋਈ ਨਜ਼ਰ ਆਈ। ਕਾਰ 'ਚ ਅਕਸ਼ੈ ਕੁਮਾਰ ਨਾਲ ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ, ਵਿੱਦਿਆ ਬਾਲਨ, ਨਿਤਿਆ ਮੈਨਨ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Navraj Hans (@navraj_hans) on Aug 8, 2019 at 4:28am PDT


ਹਾਲ ਹੀ 'ਚ ਸੋਨਾਕਸ਼ੀ ਸਿਨਹਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਾਰੀ ਸਟਾਰ ਕਾਸਟ ਦਿੱਗਜ਼ ਪੰਜਾਬੀ ਗਾਇਕ ਲਾਭ ਜੰਜੂਆ ਦੇ ਸੁਪਰ ਹਿੱਟ ਗੀਤ 'ਮੁੰਡਿਆਂ ਤੋਂ ਬੱਚ ਕੇ ਰਹੀਂ' 'ਤੇ ਮਸਤੀ ਕਰਦੇ  ਨਜ਼ਰ ਆਏ। ਇਸ ਵੀਡੀਓ ਨੂੰ ਨਵਰਾਜ ਹੰਸ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਮਿਸ਼ਨ ਮੰਗਲ' ਅੰਤਰਿਸ਼ 'ਚ ਮੌਜ਼ੂਦ ਭਾਰਤ ਦੇ ਮੰਗਲ ਗ੍ਰਹਿ ਆਰਬੀਟਰ ਮਿਸ਼ਨ ਦੀ ਕਾਮਯਾਬੀ ਨੂੰ ਦੱਸਦਾ ਹੈ। ਫਿਲਮ ਦਾ ਨਿਰਦੇਸ਼ਨ ਜਗਨ ਸ਼ਕਤੀ ਨੇ ਕੀਤਾ ਹੈ। ਇਸ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਵਿਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨ੍ਹਾ ਤੇ ਕ੍ਰਿਤੀ ਕੁਲਹਾਰੀ ਵੀ ਸ਼ਾਮਲ ਹੈ।


Tags: Mission MangalAkshay KumarTaapsee PannuVidya BalanSonakshi SinhaKirti KulhariVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari