FacebookTwitterg+Mail

ਗਾਇਕ ਗੈਰੀ ਹੋਠੀ ਦੇ ਨਵੇਂ ਸਿੰਗਲ ਟਰੈਕ ‘ਮਿਠੀਏ’ ਦੇ ਵੀਡੀਓ ਨੂੰ ਮਿਲਿਆ ਯੂ-ਟਿਊਬ ’ਤੇ ਭਰਵਾਂ ਹੁੰਗਾਰਾ

mithiye
27 March, 2019 11:30:12 AM

ਜਲੰਧਰ(ਬਿਊਰੋ)- ਅਨੇਕਾਂ ਸੁਪਰ ਹਿਟ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਗੈਰੀ ਹੋਠੀ ਦੇ ਨਵੇਂ ਸਿੰਗਲ ਟਰੈਕ ‘ਮਿਠੀਏ’ ਨੂੰ ਯੂ-ਟਿਊਬ 'ਤੇ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਲੱਕੀ ਹੋਠੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਕੰਪਨੀ ਸਪੀਡ ਰਿਕਾਰਡਸ ਤੇ ਟਾਇਮ ਮਿਊਜਿਕ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਦਾ ਮਿਊਜ਼ਿਕ ਜੀ ਗੁਰੀ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਸਿੰਘ ਜੀਤ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਵਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਚੱਲ ਰਿਹਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: MithiyeGary HothiSingh JeetSpeed RecordsPunjabi singer

Edited By

Manju

Manju is News Editor at Jagbani.