FacebookTwitterg+Mail

ਫਰਸ਼ ਤੋਂ ਅਰਸ਼ 'ਤੇ ਪਹੁੰਚੇ ਇਹ ਸਿਤਾਰੇ, ਅੱਤ ਦੀ ਗਰੀਬੀ ਦਾ ਦੇਖਿਆ ਹੈ ਮੰਜ਼ਰ

mithun chakraborthy rajinikanth and many stars have seen extreme poverty
19 July, 2019 10:47:32 AM

ਮੁੰਬਈ (ਬਿਊਰੋ) — ਸਿਆਣੇ ਲੋਕ ਆਖਦੇ ਹਨ ਕਿ ਸਮਾਂ ਕਦੇ ਵੀ ਇਕੋ ਜਿਹਾ ਨਹੀਂ ਰਹਿੰਦਾ। ਇਸ ਦੇ ਨਾਲ ਹੀ ਵਿਅਕਤੀ 'ਤੇ ਗਰੀਬੀ-ਅਮੀਰੀ ਵੀ ਆਉਂਦੀ ਜਾਂਦੀ ਰਹਿੰਦੀ ਹੈ। ਜੇਕਰ ਮਾੜੇ ਦਿਨ ਹਨ ਤਾਂ ਚੰਗੇ ਦਿਨ ਵੀ ਆਉਂਦੇ ਅਤੇ ਜੇ ਚੰਗੇ ਦਿਨ ਹਨ ਤਾਂ ਮਾੜੇ ਵੀ ਜ਼ਰੂਰ ਆਉਂਦੇ ਹਨ। ਅੱਜ ਇਸ ਖਬਰ ਰਾਹੀਂ ਤੁਹਾਨੂੰ ਦੱਸਣ ਜਾ ਰਹੇ ਬਾਲੀਵੁੱਡ ਦੇ ਅਜਿਹੇ ਸਿਤਾਰਿਆਂ ਬਾਰੇ, ਜਿਨ੍ਹਾਂ ਨੇ ਬਹੁਤ ਹੀ ਗਰੀਬੀ ਦੇਖੀ ਹੈ। ਗਰੀਬੀ 'ਚੋਂ ਉੱਠ ਕੇ ਬਾਲੀਵੁੱਡ ਦੇ ਵੱਡੇ ਸਟਾਰ ਬਣੇ ਹਨ। 

Punjabi Bollywood Tadka

ਜਾਨੀ ਲੀਵਰ
ਬਾਲੀਵੁੱਡ ਦੇ ਮਸ਼ਹੂਰ ਕਮੇਡੀਅਨ ਜਾਨੀ ਲੀਵਰ ਦੇ ਪਿਤਾ ਇਕ ਕਿਸਾਨ ਸਨ ਅਤੇ ਉਨ੍ਹਾਂ ਦਾ ਬਚਪਨ ਝੋਪੜੀ 'ਚ ਹੀ ਬੀਤਿਆ। 7ਵੀਂ ਕਲਾਸ 'ਚ ਆਉਂਦੇ-ਆਉਂਦੇ ਉਨ੍ਹਾਂ ਦੀ ਪੜ੍ਹਾਈ ਛੁੱਟ ਗਈ ਸੀ। ਘਰ ਦੇ ਗੁਜ਼ਾਰੇ ਲਈ ਉਹ ਛੋਟੀ ਉਮਰ 'ਚ ਹੀ ਅਖਬਾਰ ਵੇਚਣ ਲਈ ਜਾਂਦੇ ਸਨ ਪਰ ਬਾਲੀਵੁੱਡ 'ਚ ਐਂਟਰੀ ਹੁੰਦੇ ਹੀ ਉਨ੍ਹਾਂ ਦੀ ਕਿਸਮਤ ਬਦਲ ਗਈ। 'ਤੇਜ਼ਾਬ', 'ਬਾਜ਼ੀਗਰ', 'ਕਰਨ-ਅਰਜੁਨ', 'ਕੁੱਛ-ਕੁੱਛ ਹੋਤਾ ਹੈ', 'ਦੁੱਲ੍ਹੇ ਰਾਜਾ', 'ਅੰਦਾਜ਼', 'ਫਿਰ ਹੇਰਾ-ਫੇਰੀ', 'ਦਿਲ' ਵਰਗੀਆਂ ਕਈ ਫਿਲਮਾਂ 'ਚ ਕੰਮ ਕਰਕੇ ਨਾਂ ਸਿਰਫ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਸਗੋਂ ਆਪਣੇ ਕੰਮ ਦੀ ਬਦੌਲਤ ਫਿਲਮਕਾਰਾਂ ਤੋਂ ਕਰੋੜਾਂ ਰੁਪਏ ਦੇ ਰੂਪ 'ਚ ਫੀਸ ਵੀ ਵਸੂਲੀ।

Punjabi Bollywood Tadka

ਮਿਥੁਨ ਚੱਕਰਵਰਤੀ
ਕਹਿੰਦੇ ਹਨ ਕਿ ਇਕ ਸਮਾਂ ਅਜਿਹਾ ਸੀ ਜਦੋਂ ਮਿਥੁਨ ਕੋਲ ਖਾਣ ਲਈ ਪੈਸੇ ਨਹੀਂ ਹੁੰਦੇ ਸਨ ਅਤੇ ਅੱਜ ਉਹ ਖੁਦ 3000 ਕਰੋੜ ਦੇ ਮਾਲਕ ਹਨ। ਉਨ੍ਹਾਂ ਦਾ ਕਾਰੋਬਾਰ ਦੇਸ਼ ਦੇ ਹਰ ਕੋਨੇ 'ਚ ਫੈਲਿਆ ਹੋਇਆ ਹੈ। ਉਨ੍ਹਾਂ ਦੇ ਦੇਸ਼ ਦੇ ਹਰ ਕੋਨੇ 'ਚ ਕਈ ਰੈਸਟੋਰੈਂਟ ਅਤੇ ਹੋਟਲ ਹਨ। ਮਿਥੁਨ ਨੇ ਬਾਲੀਵੁੱਡ 'ਚ ਫਿਲਮ 'ਡਿਸਕੋ ਡਾਂਸਰ' ਨਾਲ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਕਈ ਸਫਲ ਫਿਲਮਾਂ ਦਾ ਹਿੱਸਾ ਰਹੇ। ਉਹ ਇਕ ਫਿਲਮ ਲਈ ਕਰੋੜਾਂ 'ਚ ਫੀਸ ਲੈਂਦੇ ਹਨ।

Punjabi Bollywood Tadka

ਰਜਨੀਕਾਂਤ
ਮਸ਼ਹੂਰ ਐਕਟਰ ਰਜਨੀਕਾਂਤ ਨੇ ਵੀ ਬੇਹੱਦ ਗਰੀਬੀ ਦੇਖੀ ਹੈ। ਰਜਨੀਕਾਂਤ ਕੋਲ ਅੱਜ ਅਰਬਾਂ ਦੀ ਜਾਇਦਾਦ ਹੈ ਅਤੇ ਉਨ੍ਹਾਂ ਦੀ ਫੀਸ ਕਰੀਬ 50 ਕਰੋੜ ਰੁਪਏ ਹੈ। ਉਨ੍ਹਾਂ ਨੇ ਨਾ ਸਿਰਫ ਸਾਊਥ ਇੰਡੀਅਨ ਸਿਨੇਮਾ 'ਚ ਸੁਪਰਹਿੱਟ ਫਿਲਮਾਂ ਦਿੱਤੀਆਂ ਸਗੋਂ ਬਾਲੀਵੁੱਡ 'ਚ ਵੀ 'ਅੰਧਾ ਕਾਨੂੰਨ', 'ਚਾਲਬਾਜ਼', 'ਭਗਵਾਨ ਦਾਦਾ' ਵਰਗੀਆਂ ਕਈ ਸਫਲ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਰਜਨੀਕਾਂਤ ਕਦੇ ਬਸ 'ਚ ਕੰਡਕਟਰ ਦਾ ਕੰਮ ਕਰਦੇ ਹੁੰਦੇ ਸਨ। 

Punjabi Bollywood Tadka

ਸੰਜੇ ਮਿਸ਼ਰਾ 
ਫਿਲਮਾਂ 'ਚ ਆਪਣੇ ਵੱਖਰੇ ਅੰਦਾਜ ਨਾਲ ਲੋਕਾਂ ਨੂੰ ਹਸਾਉਣ ਵਾਲੇ ਐਕਟਰ ਸੰਜੇ ਮਿਸ਼ਰਾ ਬਿਹਾਰ ਦੇ ਰਹਿਣ ਵਾਲੇ ਹਨ। ਸੰਜੇ ਮਿਸ਼ਰਾ ਨੇ ਵੀ ਅਜਿਹੀ ਗਰੀਬੀ ਦੇਖੀ ਹੈ, ਜਿਸ ਬਾਰੇ ਤੁਸੀਂ ਯਕੀਨ ਨਹੀਂ ਕਰੋਂਗੇ। ਸੜਕ ਕਿਨਾਰੇ ਉਨ੍ਹਾਂ ਨੇ ਰਹਿ ਕੇ ਆਪਣਾ ਗੁਜਾਰਾ ਕੀਤਾ ਪਰ ਜਦੋਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਕਿਸਮਤ ਬਦਲ ਗਈ। ਅੱਜ ਸੰਜੇ ਮਿਸ਼ਰਾ ਅਕਸਰ ਫਿਲਮਾਂ 'ਚ ਅਹਿਮ ਕਿਰਦਾਰਾਂ 'ਚ ਨਜਰ ਆ ਹੀ ਜਾਂਦੇ ਹਨ।

Punjabi Bollywood Tadka

ਬੋਮਨ ਈਰਾਨੀ
ਬਾਲੀਵੁੱਡ ਦੇ ਮਸ਼ਹੂਰ ਐਕਟਰ ਬੋਮ ਈਰਾਨੀ ਨੇ 'ਮੈਂ ਹੁਣ ਨਾ', '3 ਇਡੀਅਟਸ', 'ਲਗੇ ਰਹੋ ਮੁੰਨਾਭਾਈ', 'ਹੈਪੀ ਨਿਊ ਈਅਰ' ਅਤੇ 'ਪੀ. ਕੇ' ਵਰਗੀਆਂ ਫਿਲਮਾਂ ਨਾਲ ਖਾਸ ਪਛਾਣ ਹਾਸਲ ਕੀਤੀ ਹੈ। ਬੋਮਨ ਈਰਾਨੀ ਫਿਲਮਾਂ 'ਚ ਆਉਣ ਤੋਂ ਪਹਿਲਾਂ ਮਧਿਅਮ ਵਰਗ ਦੇ ਆਦਮੀ ਸਨ ਅਤੇ ਇਕ ਰੈਸਟੋਰੈਂਟ 'ਚ ਵੇਟਰ ਦੀ ਨੌਕਰੀ ਕਰਦੇ ਸਨ ਪਰ ਜਦੋਂ ਉਨ੍ਹਾਂ ਨੂੰ ਫਿਲਮਾਂ 'ਚ ਆਉਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਕਿਸਮਤ ਬਦਲ ਗਈ ਅਤੇ ਅੱਜ ਫੀਸ ਕਰੋੜਾਂ 'ਚ ਹੈ।


Tags: Mithun ChakrabortyJohnny LeverRajinikanthSanjay MishraBoman IraniExtreme Poverty

Edited By

Sunita

Sunita is News Editor at Jagbani.