FacebookTwitterg+Mail

ਸ਼ੀਸ਼ੇ 'ਚ ਖੁਦ ਨੂੰ ਦੇਖ ਰੋਂਦੇ ਸਨ ਮਿਥੁਨ, ਇਸ ਅਦਾਕਾਰਾ ਸਾਹਮਣੇ ਖੋਲ੍ਹਿਆ ਰਾਜ਼

mithun chakraborty
08 February, 2018 04:26:37 PM

ਮੁੰਬਈ(ਬਿਊਰੋ)— ਰਾਣੀ ਮੁਖਰਜੀ ਆਪਣੀ ਆਉਣ ਵਾਲੀ ਫਿਲਮ 'ਹਿੱਚਕੀ' ਨੂੰ ਬਹੁਤ ਪ੍ਰਮੋਟ ਕਰ ਰਹੀ ਹੈ।  ਇਸ 'ਚ ਉਹ 'ਡਾਂਸ ਇੰਡੀਆ ਡਾਂਸ' ਦੇ ਸੈੱਟ 'ਤੇ ਪਹੁੰਚੀ। ਸ਼ੋਅ ਦੌਰਾਨ ਰਾਣੀ ਨੇ ਮਿਥੂਨ ਦਾ  ਕੋਲੋ ਇਕ ਅਜਿਹਾ ਸਵਾਲ ਪੁੱਛ ਲਿਆ ਜਿਸ ਨੂੰ ਸੁਣ ਕੇ ਮਸ਼ਹੂਰ ਐਕਟਰ ਦੀਆਂ ਅੱਖਾਂ ਭਰ ਆਈਆਂ।

Punjabi Bollywood Tadka
ਦਰਅਸਲ, ਰਾਣੀ ਨੇ ਮਿਥੁਨ ਚੱਕਰਵਰਤੀ ਕੋਲੋ ਪੁੱਛਿਆ ਕਿ ਅਖੀਰ ਅਜਿਹੀ ਕਿਹੜੀ ਹਿੱਚਕੀ ਹੈ ਜਿਸ ਨੂੰ ਕਾਬੂ 'ਚ ਕਰਨ ਤੋਂ ਬਾਅਦ ਤੁਸੀਂ ਇਨ੍ਹੇ ਵੱਡੇ ਸਟਾਰ ਬਣੇ? ਇਸ ਸਵਾਲ ਨੂੰ ਸੁਣਦੇ ਹੀ ਮਿਥੁਨ ਭਾਵੁਕ ਹੋ ਗਏ। ਗੱਲਾਂ- ਗੱਲਾਂ 'ਚ ਉਨ੍ਹਾਂ ਨੇ ਰਾਣੀ ਸਾਹਮਣੇ ਆਪਣੇ ਦਿਲ ਦਾ ਅਜਿਹਾ ਦਰਦ ਬਿਆਨ ਕਰ ਦਿੱਤਾ ਜਿਸ ਨੂੰ ਸੁਣ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।

Punjabi Bollywood Tadka
ਮਿਥੁਨ ਦਾ ਨੇ ਕਿਹਾ,''ਜਦੋਂ ਮੈਂ ਆਇਆ ਸੀ ਤਾਂ ਲੋਕ ਮੇਰੇ ਰੰਗ ਨੂੰ ਲੈ ਕੇ ਕੁਮੈਂਟ ਕਰਦੇ ਸਨ। ਮੈਂ ਗੱਡੀ ਦੇ ਸ਼ੀਸ਼ੇ 'ਚ ਦੇਖ ਕੇ ਬਹੁਤ ਰੋਂਦਾ ਸੀ। ਉਸ ਵੇਲੇ ਮੈਂ ਸੋਚਿਆ ਕਿ ਮੈਂ ਅਜਿਹਾ ਡਾਂਸ ਕਰਾਂ ਕਿ ਲੋਕ ਮੇਰੇ ਰੰਗ ਨੂੰ ਨਹੀਂ ਸਗੋਂ ਪੈਰਾਂ ਨੂੰ ਦੇਖਣ ਅਤੇ ਮੈਂ ਅਜਿਹਾ ਕਰ ਦਿਖਾਇਆ।

Punjabi Bollywood Tadka
ਮਿਥੁਨ ਦਾ ਇਹ ਜਵਾਬ ਸੁਣ ਦੇ ਹੀ ਕੁਝ ਦੇਰ ਤੱਕ ਤਾਂ ਲੋਕ ਚੁਪ ਰਹੇ ਪਰ ਬਾਅਦ ਵਿਚ ਉੱਥੇ ਮੌਜੂਦ ਲੋਕਾਂ ਨੇ ਮਿਥੁਨ ਦੇ ਇਸ ਜਜ਼ਬੇ ਦਾ ਤਾੜੀਆਂ ਨਾਲ ਸਵਾਗਤ ਕੀਤਾ। ਤੁਹਾਨੂੰ ਦੱਸ ਦਈਏ ਕਿ ਮਿਥੁਨ ਹੀ ਅਜਿਹੇ ਪਹਿਲਾਂ ਐਕਟਰ ਹਨ ਜੋ ਬਾਲੀਵੁੱਡ 'ਚ ਡਿਸਕੋ ਡਾਂਸ ਲੈ ਕੇ ਆਏ ਸਨ। ਇੱਥੋ ਤੱਕ ਕਿ ਉਹ ਡਿਸਕੋ ਡਾਂਸਰ ਦੇ ਰੂਪ 'ਚ ਵੀ ਜਾਣੇ ਜਾਂਦੇ ਹਨ।

Punjabi Bollywood Tadka
ਇਸ ਤੋਂ ਪਹਿਲਾਂ ਰਾਣੀ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਸੌਰਭ ਗਾਂਗੂਲੀ ਦੇ ਬੰਗਾਲੀ ਟੀ.ਵੀ. ਸ਼ੋਅ 'ਚ ਪੁੱਝੀ ਸੀ। ਇਹ ਫਿਲਮ 23 ਮਾਰਚ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਰਾਣੀ ਨੈਨਾ ਮਾਥੂਰ ਨਾਮ ਦੀ ਟੀਚਰ ਦਾ ਕਿਰਦਾਰ ਨਿਭਾ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood Tadka


Tags: Rani Mukerji Mithun ChakrabortyHichki Dance India Danceਰਾਣੀ ਮੁਖਰਜੀਮਿਥੁਨ ਚੱਕਰਵਰਤੀ

Edited By

Manju

Manju is News Editor at Jagbani.