ਮੁੰਬਈ (ਬਿਊਰੋ)— ਅੱਜ ਮਿਥੁਨ ਚਕਰਵਰਤੀ ਭਾਵ ਬਾਲੀਵੁੱਡ ਦੇ 'ਡਿਸਕੋ ਡਾਂਸਰ' ਦਾ ਜਨਮਦਿਨ ਹੈ। ਮਿਥੁਨ ਅੱਜ 66 ਸਾਲ ਦੇ ਹੋ ਗਏ ਹਨ। ਮਿਥੁਨ ਦਾ ਅਸਲੀ ਨਾਂ ਗੌਰਾਂਗ ਚਕਰਵਰਤੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਮਿਥੁਨ ਇਕ ਨਕਸਲੀ ਸਨ। ਇਕ ਹਾਦਸੇ 'ਚ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਿਥੁਨ ਨੇ ਖੁਦ ਨੂੰ ਨਕਸਲੀ ਅੰਦੋਲਨ ਤੋਂ ਵੱਖ ਕਰ ਲਿਆ। ਇਸ ਤੋਂ ਬਾਅਦ ਮਿਥੁਨ ਨੇ 1976 'ਚ ਫਿਲਮਾਂ 'ਚ ਐਂਟਰੀ ਕੀਤੀ। ਮਿਥੁਨ ਦੀ ਪਹਿਲੀ ਫਿਲਮ 'ਮ੍ਰਿਗਿਆ' ਸੀ।
ਇਸ ਫਿਲਮ ਲਈ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਿਥੁਨ ਦਾ ਫਿਲਮੀ ਕਰੀਅਰ ਤਾਂ ਸ਼ਾਨਦਾਰ ਰਿਹਾ ਪਰ ਮਾਇਆ ਨਗਰੀ 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਕਾਫੀ ਉੱਥਲ-ਪੁੱਥਲ ਮੱਚ ਗਿਆ ਸੀ। ਮਿਥੁਨ ਭਾਵੇਂ ਹੀ ਨਕਸਲੀ ਰਹੇ ਹੋਣ ਪਰ ਉਹ ਗਜ਼ਬ ਦੇ ਸਮਾਰਟ ਸਨ। ਫਿਲਮਾਂ 'ਚ ਆਉਣ ਤੋਂ ਬਾਅਦ ਮਿਥੁਨ ਦਾ ਨਾਂ ਕੋ-ਸਟਾਰ ਰਣਜੀਤਾ, ਯੋਗਿਤਾ ਬਾਲੀ, ਸਾਰਿਕਾ ਅਤੇ ਕਈ ਹੀਰੋਇਨਾਂ ਨਾਲ ਜੁੜਿਆ ਪਰ ਸ਼੍ਰੀਦੇਵੀ ਨਾਲ ਉਨ੍ਹਾਂ ਦਾ ਰਿਲੇਸ਼ਨ ਇਕ ਵੱਖਰਾ ਹੀ ਲੈਵਲ 'ਤੇ ਪਹੁੰਚ ਗਿਆ ਸੀ।
ਸ਼੍ਰੀਦੇਵੀ ਲਈ ਮਿਥੁਨ ਨੇ ਆਪਣੀ ਪਤਨੀ ਯੋਗਿਤਾ ਬਾਲੀ ਤੱਕ ਨੂੰ ਧੋਖਾ ਦੇ ਦਿੱਤਾ ਸੀ। ਮਿਥੁਨ ਨੇ ਸਾਲ 1979 'ਚ ਯੋਗਿਤਾ ਬਾਲੀ ਨਾਲ ਵਿਆਹ ਕੀਤੀ ਸੀ। 1984 'ਚ ਆਈ ਫਿਲਮ 'ਜਾਗ ਉਠਾ ਇਨਸਾਨ' 'ਚ ਮਿਥੁਨ-ਸ਼੍ਰੀਦੇਵੀ ਨੇ ਪਹਿਲੀ ਵਾਰ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਫਿਲਮ ਦੀ ਸ਼ੂਟਿੰਗ ਨਾਲ ਦੋਹਾਂ ਦੇ ਅਫੇਅਰ ਦੀਆਂ ਖਬਰਾਂ ਆਉਣ ਲੱਗੀਆਂ ਸਨ। ਮਿਥੁਨ ਅਤੇ ਸ਼੍ਰੀਦੇਵੀ ਦਾ ਰਿਸ਼ਤਾ ਅਜਿਹੇ ਮੋੜ 'ਤੇ ਜਾ ਪਹੁੰਚਿਆ ਕਿ 1985 'ਚ ਦੋਹਾਂ ਨੇ ਗੁੱਪ-ਚੁੱਪ ਤਰੀਕੇ ਨਾਲ ਵਿਆਹ ਕਰ ਲਿਆ।
ਦੋਹਾਂ ਦੇ ਵਿਆਹ ਦਾ ਕੋਈ ਪੁਖਤਾ ਸਬੂਤ ਨਹੀਂ ਹੈ ਪਰ ਵਿਕੀਪੀਡੀਆ ਪੇਜ਼ 'ਤੇ ਸ਼੍ਰੀਦੇਵੀ ਅਤੇ ਮਿਥੁਨ ਨੂੰ ਪਤੀ-ਪਤਨੀ ਦੱਸਿਆ ਗਿਆ ਹੈ। ਇਨ੍ਹਾਂ ਦੋਹਾਂ ਦੇ ਵਿਆਹ ਦੀ ਖਬਰ ਜਦੋਂ ਯੋਗਿਤਾ ਬਾਲੀ ਨੂੰ ਹੋਈ ਤਾਂ ਉਨ੍ਹਾਂ ਦੇ ਖੁਦਕੁਸ਼ੀ ਕਰਨ ਅਫਵਾਹ ਉੱਡੀ ਪਰ ਯੋਗਿਤਾ ਨੇ ਇਕ ਇੰਟਰਵਿਊ 'ਚ ਕਿਹਾ ਸੀ, ''ਮੈਂ ਮਿਥੁਨ ਨੂੰ ਉਨ੍ਹਾਂ ਦੀ ਦੂਜੀ ਪਤਨੀ ਨਾਲ ਸਵੀਕਾਰਨ ਲਈ ਵੀ ਤਿਆਰ ਹਾਂ।'' ਸ਼੍ਰੀਦੇਵੀ ਅਤੇ ਮਿਥੁਨ ਦਾ ਰਿਸ਼ਤਾ ਤਿੰਨ ਸਾਲ ਹੀ ਚੱਲ ਸਕਿਆ।
ਜਦੋਂ ਸ਼੍ਰੀਦੇਵੀ ਨੂੰ ਲੱਗਾ ਕਿ ਮਿਥੁਨ ਆਪਣੀ ਪਹਿਲੀ ਪਤਨੀ ਯੋਗਿਤਾ ਨੂੰ ਤਲਾਕ ਨਹੀਂ ਦੇਣਗੇ ਤਾਂ ਸ਼੍ਰੀਦੇਵੀ ਨੇ ਉਨ੍ਹਾਂ ਨੂੰ ਛੱਡਣ ਦਾ ਫੈਸਲਾ ਕਰ ਲਿਆ ਪਰ ਦੋਹਾਂ ਨੇ ਕਦੇ ਤਲਾਕ ਨਹੀਂ ਲਿਆ। 1988 'ਚ ਸ਼੍ਰੀਦੇਵੀ ਅਤੇ ਮਿਥੁਨ ਵੱਖ ਹੋ ਗਏ। ਯੋਗਿਤਾ ਨੇ ਜਦੋਂ ਤੀਜੇ ਬੱਚੇ ਨਮਾਸ਼ੀ ਨੂੰ ਜਨਮ ਦਿੱਤਾ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਸਭ ਕੁਝ ਨਾਰਮਲ ਹੋ ਗਿਆ। ਮਿਥੁਨ ਤੋਂ ਵੱਖ ਹੋਣ ਤੋਂ ਬਾਅਦ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੇ ਅਫੇਅਰ ਦੀਆਂ ਖਬਰਾਂ ਆਉਣ ਲੱਗੀਆਂ।
ਹਾਲਾਂਕਿ ਪਹਿਲਾਂ ਸ਼੍ਰੀਦੇਵੀ ਨੇ ਇਨ੍ਹਾਂ ਗੱਲਾਂ ਨੂੰ ਸਿਰਫ ਗਾਸਿਪ ਦੱਸਿਆ ਸੀ। ਫਿਰ 1996 'ਚ ਬੋਨੀ ਅਤੇ ਸ਼੍ਰੀਦੇਵੀ ਨੇ ਗੁੱਪ-ਚੁੱਪ ਤਰੀਕੇ ਨਾਲ ਵਿਆਹ ਕਰ ਲਿਆ ਸੀ। ਖਬਰਾਂ ਦੀ ਮੰਨੀਏ ਤਾਂ ਵਿਆਹ ਦੇ ਸਮੇਂ ਸ਼੍ਰੀਦੇਵੀ 5 ਮਹੀਨਿਆਂ ਤੋਂ ਗਰਭਵਤੀ ਸੀ। ਜਾਨਹਵੀ ਦਾ ਜਨਮ ਹੋਣ ਤੋਂ ਬਾਅਦ ਸ਼੍ਰੀਦੇਵੀ ਨੇ ਬੋਨੀ ਨਾਲ ਵਿਆਹ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਵਿਆਹ ਪਹਿਲਾਂ ਹੀ ਕਰ ਲਿਆ ਸੀ ਪਰ ਹੁਣ ਤੱਕ ਸੀਕ੍ਰੇਟ ਰੱਖਿਆ ਸੀ।