ਮੁੰਬਈ- ਅਭਿਨੇਤਾ ਮਿਥੁਨ ਚੱਕਰਵਰਤੀ ਦੇ ਪਿਤਾ ਬਸੰਤ ਕੁਮਾਰ ਚੱਕਰਵਤੀ ਦਾ ਦਿਹਾਂਤ ਹੋ ਗਿਆ ਹੈ। ਰਿਪੋਰਟਸ ਅਨੁਸਾਰ ਬਸੰਤ ਚੱਕਰਵਰਤੀ ਕਾਫੀ ਦਿਨਾਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ। ਮੰਗਲਵਾਰ ਨੂੰ ਬਸੰਤ ਚੱਕਰਵਰਤੀ ਨੇ ਮੁੰਬਈ 'ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਗੁਰਦਾ ਫੇਲ ਹੋਣ ਕਾਰਨ ਮਿਥੁਨ ਦੇ ਪਿਤਾ ਦੀ ਮੌਤ ਹੋਈ ਹੈ। ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਮਿਥੁਨ ਲਾਕਡਾਊ ਕਾਰਨ ਬੈਂਗਲੁਰੂ 'ਚ ਫਸੇ ਹੋਏ ਹਨ।
ਮੀਡੀਆ ਰਿਪੋਰਟਸ ਅਨੁਸਾਰ ਮਿਥੁਨ ਕਿਸੇ ਸ਼ੂਟ ਲਈ ਬੈਂਗਲੁਰੂ ਗਏ ਸਨ। ਪਿਤਾ ਦੀ ਮੌਤ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਹ ਮੁੰਬਈ ਨਿਕਲਣ ਦੀ ਕੋਸ਼ਿਸ਼ 'ਚ ਹਨ। ਮਿਥੁਨ ਦੇ ਬੇਟੇ ਮਿਮੋਹ ਚੱਕਰਵਰਤੀ ਇਸ ਸਮੇਂ ਮੁੰਬਈ 'ਚ ਹੀ ਹਨ। ਮਸ਼ਹੂਰ ਅਭਿਨੇਤਰੀ ਰਿਤੂਪਰਨਾ ਸੇਨ ਗੁਪਤਾ ਨੇ ਟਵੀਟ ਕਰ ਕੇ ਮਿਥੁਨ ਦੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨਾਂ ਦੇ ਪਰਿਵਾਰ ਨੂੰ ਹਿੰਮਤ ਦੇਣ ਲਈ ਈਸ਼ਵਰ ਤੋਂ ਪ੍ਰਾਰਥਨਾ ਵੀ ਕੀਤੀ ਹੈ।