FacebookTwitterg+Mail

ਡਾਂਸਿੰਗ ਅੰਕਲ ਨੇ 'ਮਿਤਰੋਂ' ਦੇ ਨਵੇਂ ਗੀਤ 'ਕਮਰੀਆਂ 'ਤੇ ਦਿਖਾਇਆ ਆਪਣਾ ਜ਼ਬਰਦਸਤ ਡਾਂਸ (ਵੀਡੀਓ)

mitron
04 September, 2018 02:15:49 PM

ਮੁੰਬਈ (ਬਿਊਰੋ)— ਨਿਰਦੇਸ਼ਕ ਨਿਤਿਨ ਕੱਕੜ ਦੀ ਫਿਲਮ 'ਮਿਤਰੋਂ' ਦੇ ਹਾਲ ਹੀ ਰਿਲੀਜ਼ ਹੋਏ ਗੀਤ 'ਕਮਰੀਆਂ' ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਇਸ ਗੀਤ 'ਚ ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਨੇ ਆਪਣੇ ਕ੍ਰੇਜ਼ੀ ਡਾਂਸ ਮੂਵਜ਼ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਇਸ ਗੀਤ ਨੇ ਨਾ ਸਿਰਫ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ, ਬਲਕਿ ਹਾਲ ਹੀ 'ਚ ਪ੍ਰਸਿੱਧ ਹੋਏ ਡਾਂਸਿੰਗ ਅੰਕਲ ਊਰਫ ਸੰਜੀਵ ਸ਼੍ਰੀਵਾਸਤਵ ਵੀ ਇਸ ਗੀਤ 'ਤੇ ਆਪਣੇ ਆਪ ਨੂੰ ਥਿਰਕਣ ਤੋਂ ਨਹੀਂ ਰੋਕ ਸਕੇ।

ਹਾਲ ਹੀ 'ਚ ਜੈਕੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਡਾਂਸਿੰਗ ਅੰਕਲ ਆਪਣੇ ਸਟਾਈਲਿਸ਼ ਅੰਦਾਜ਼ 'ਚ ਅਭਿਨੇਤਰੀ ਕ੍ਰਿਤਿਕਾ ਕਾਮਰਾ ਤੇ ਜੈਕੀ ਦੇ ਆਨਸਕ੍ਰੀਨ ਪਿਤਾ ਅਤੇ ਉਸ ਦੋ ਦੋਸਤਾਂ ਨਾਲ 'ਕਮਰੀਆਂ' ਗੀਤ 'ਤੇ ਥਿਰਕਦੇ ਨਜ਼ਰ ਆ ਰਹੇ ਹਨ। ਜੈਕੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''Dancing Uncle shakes his #Kamariya as he takes the #Kamariya Challenge with the Mitron. You’re next''।

ਗੁਜਰਾਤ ਦੇ ਸਥਾਨਕ ਸ਼ਹਿਰ ਅਹਿਮਦਾਬਾਦ 'ਚ ਫਿਲਮਾਈ ਗਈ 'ਮਿਤਰੋਂ' ਵਿਰਾਸਤ ਨਾਲ ਭਰਪੂਰ ਇਸ ਸ਼ਹਿਰ ਦੇ ਸਾਰ ਨੂੰ ਪੇਸ਼ ਕਰਦੀ ਨਜ਼ਰ ਆਵੇਗੀ। ਹਾਸੇ ਨਾਲ ਭਰਪੂਰ ਫਿਲਮ ਦੇ ਟਰੇਲਰ ਨੇ ਪ੍ਰਸ਼ੰਸਕਾਂ 'ਚ ਉਤਸ਼ਾਹ ਪੈਦਾ ਕਰ ਦਿੱਤਾ ਹੈ। ਉੱਥੇ ਹੀ ਫਿਲਮ ਦੇ ਗੀਤ 'ਪਾਰਟੀ ਇੰਨ ਆਊਟ' ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ 14 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Jackky Bhagnani Kritika Kamra Mitron Kamariya Sanjeev Srivastava Bollywood Actor

Edited By

Kapil Kumar

Kapil Kumar is News Editor at Jagbani.