FacebookTwitterg+Mail

ਫਿਲਮ 'ਮਿਤਰੋਂ' ਦਾ ਅਹਿਮਦਾਬਾਦ 'ਚ ਹੋਵੇਗਾ ਗ੍ਰੈਂਡ ਪ੍ਰੀਮੀਅਰ

mitron
11 September, 2018 03:56:34 PM

ਮੁੰਬਈ (ਬਿਊਰੋ)— ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਅਭਿਨੈ ਫਿਲਮ 'ਮਿਤਰੋਂ' ਹੁਣ ਆਪਣੀ ਰਿਲੀਜ਼ ਦੇ ਬੇਹੱਦ ਕਰੀਬ ਹੈ। ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਅਜਿਹੇ 'ਚ ਸਭ ਦੀਆਂ ਨਿਗਾਹਾਂ ਫਿਲਮ ਦੀ ਰਿਲੀਜ਼ 'ਤੇ ਟਿੱਕੀਆਂ ਹੋਈਆਂ ਹਨ। ਗੁਜਰਾਤ ਦੀ ਸੰਸਕ੍ਰਿਤੀ ਨੂੰ ਪੇਸ਼ ਕਰਦੀ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਗੁਜਰਾਤ ਸ਼ਹਿਰ ਕੀਤੀ ਗਈ ਅਤੇ ਇਸ ਵਜ੍ਹਾ ਨਿਰਮਾਤਾਵਾਂ ਨੇ 'ਮਿਤਰੋਂ' ਦੇ ਪ੍ਰੀਮੀਅਰ ਲਈ ਅਹਿਮਦਾਬਾਦ ਸ਼ਹਿਰ ਦੀ ਚੌਣ ਕੀਤੀ।

Punjabi Bollywood Tadka
ਅਕਸਰ ਹਰ ਬਾਲੀਵੁੱਡ ਫਿਲਮ ਦਾ ਪ੍ਰੀਮੀਅਰ ਮੁੰਬਈ 'ਚ ਆਯੋਜਿਤ ਕੀਤਾ ਜਾਂਦਾ ਪਰ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਬਾਲੀਵੁੱਡ ਫਿਲਮ ਦਾ ਪ੍ਰੀਮੀਅਰ ਗੁਜਰਾਤ 'ਚ ਦਿਖਾਇਆ ਜਾਵੇਗਾ। ਗੁਜਰਾਤ ਦੇ ਅਹਿਮਦਾਬਾਦ 'ਚ ਆਯੋਜਿਤ ਇਹ ਇਕ ਜ਼ਬਰਦਸਤ ਪ੍ਰੀਮੀਅਰ ਹੋਵੇਗਾ ਜਿਸ ਨੂੰ ਵੀਰਵਾਰ ਵਾਲੇ ਦਿਨ ਦਿਖਾਇਆ ਜਾਵੇਗਾ। ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਦੀ 'ਮਿਤਰੋਂ' 'ਚ ਪਿਆਰ ਦੋਸਤੀ ਅਤੇ ਕਾਮੇਡੀ ਸਭ ਕੁਝ ਦੇਖਣ ਨੂੰ ਮਿਲੇਗਾ। ਫਿਲਮ 'ਚ ਜੈਕੀ-ਕ੍ਰਿਤਿਕਾ ਸਮੇਤ ਪ੍ਰਤੀਕ ਗਾਂਧੀ, ਸ਼ਿਵਮ ਪਾਰੇਖ ਅਤੇ ਨੀਰਜ਼ ਸੂਦ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਨਿਤਿਨ ਕੱਕਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 14 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Jackky Bhagnani Kritika Kamra Mitron Premiere Shooting Bollywood Actor

Edited By

Kapil Kumar

Kapil Kumar is News Editor at Jagbani.