ਮੁੰਬਈ(ਬਿਊਰੋ)— ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਦੀ ਅਭਿਨੈ ਫਿਲਮ 'ਮਿਤਰੋਂ' ਦੀ ਬੀਤੀ ਦਿਨੀਂ ਮੁੰਬਈ 'ਚ ਖਾਸ ਸਕ੍ਰੀਨਿੰਗ ਰੱਖੀ ਗਈ, ਜਿਥੇ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕ੍ਰਿਤਿਕਾ ਕਾਮਰਾ ਆਪਣੇ ਪੂਰੇ ਪਰਿਵਾਰ ਨਾਲ ਨਜ਼ਰ ਆਈ।
ਇਸ ਤੋਂ ਇਲਾਵਾ ਡੇਜ਼ੀ ਸ਼ਾਹ, ਮੋਹਿਤ ਮਾਰਵਾਹ, ਨੂਸਰਤ ਬਰੂਚਾ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਏ।
ਦੱਸ ਦੇਈਏ ਕਿ ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਅਜਿਹੇ 'ਚ ਸਭ ਦੀਆਂ ਨਿਗਾਹਾਂ ਫਿਲਮ ਦੀ ਰਿਲੀਜ਼ 'ਤੇ ਟਿੱਕੀਆਂ ਹੋਈਆਂ ਹਨ।
ਗੁਜਰਾਤ ਦੀ ਸੰਸਕ੍ਰਿਤੀ ਨੂੰ ਪੇਸ਼ ਕਰਦੀ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਗੁਜਰਾਤ ਸ਼ਹਿਰ ਕੀਤੀ ਗਈ ਅਤੇ ਇਸ ਵਜ੍ਹਾ ਨਿਰਮਾਤਾਵਾਂ ਨੇ 'ਮਿਤਰੋਂ' ਦੇ ਪ੍ਰੀਮੀਅਰ ਲਈ ਅਹਿਮਦਾਬਾਦ ਸ਼ਹਿਰ ਦੀ ਚੋਣ ਕੀਤੀ ਸੀ।
ਦੱਸਣਯੋਗ ਹੈ ਕਿ ਜੈਕੀ ਭਗਨਾਨੀ ਅਤੇ ਕ੍ਰਿਤਿਕਾ ਕਾਮਰਾ ਦੀ 'ਮਿਤਰੋਂ' 'ਚ ਪਿਆਰ ਦੋਸਤੀ ਅਤੇ ਕਾਮੇਡੀ ਸਭ ਕੁਝ ਦੇਖਣ ਨੂੰ ਮਿਲੇਗਾ।
ਫਿਲਮ 'ਚ ਜੈਕੀ-ਕ੍ਰਿਤਿਕਾ ਸਮੇਤ ਪ੍ਰਤੀਕ ਗਾਂਧੀ, ਸ਼ਿਵਮ ਪਾਰੇਖ ਅਤੇ ਨੀਰਜ਼ ਸੂਦ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।
ਨਿਤਿਨ ਕੱਕਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 14 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।