FacebookTwitterg+Mail

'ਮਿਤਰਾਂ' ਦਾ ਟਰੇਲਰ ਰਿਲੀਜ਼, ਹਨੀ ਸਿੰਘ ਦਾ ਇਹ ਗੀਤ ਫਿਲਮ 'ਚ ਮਚਾਏਗਾ ਧੁੰਮ

mitron trailer
19 August, 2018 12:23:39 PM

ਮੁੰਬਈ(ਬਿਊਰੋ)— ਯੋ ਯੋ ਹਨੀ ਸਿੰਘ ਦਾ ਨਵਾਂ ਗੀਤ 'ਦਿਸ ਪਾਰਟੀ ਇਜ਼ ਓਵਰ' ਅੱਜਕਲ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਗੀਤ ਜਲਦ ਹੀ ਆਉਣ ਵਾਲੀ ਫਿਲਮ 'ਮਿਤਰਾਂ' ਦਾ ਹਿੱਸਾ ਹੈ। ਇਸ ਗੀਤ ਨੂੰ ਸ਼ਨੀਵਾਰ ਨੂੰ ਇੰਟਰਨੈੱਟ 'ਤੇ ਰਿਲੀਜ਼ ਕੀਤਾ ਗਿਆ। ਰਿਲੀਜ਼ ਹੁੰਦੇ ਹੀ ਇਹ ਗੀਤ ਤਤਕਾਲ ਟਵਿਟਰ ਹੈਂਡਲ 'ਤੇ ਟਰੇਂਡਿੰਗ 'ਚ ਛਾ ਗਿਆ। 

ਫਿਲਹਾਲ ਇਹ ਗੀਤ ਟਵਿਟਰ 'ਤੇ ਟਾਪ 10 'ਚ ਆਪਣੀ ਜਗ੍ਹਾ ਬਣਾ ਚੁੱਕਾ ਹੈ। ਆਮ ਲੋਕ ਵੀ ਇਸ ਗੀਤ ਨੂੰ ਲੈ ਕੇ ਕਾਫੀ ਸਕਾਰਾਤਮਕ ਪ੍ਰਤੀਕਿਰਿਆ ਦੇ ਰਹੇ ਹਨ। ਇਸ ਗੀਤ ਨੂੰ ਜੈਕੀ ਭਗਨਾਨੀ ਤੇ ਕ੍ਰਿਤਿਕਾ ਕਾਮਰਾ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਦੀ ਧੁੰਨ ਕਾਫੀ ਕਮਾਲ ਦੀ ਹੈ। ਲੋਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਟਵਿਟਰ 'ਤੇ ਇਕ ਯੋ ਯੋ ਹਨੀ ਸਿੰਘ ਦੇ ਇਕ ਫੈਨ ਨੇ ਲਿਖਿਆ, ''ਜਦੋਂ ਤੋਂ ਇਹ ਗੀਤ ਰਿਲੀਜ਼ ਹੋਇਆ ਹੈ, ਮੈਂ ਇਸ ਨੂੰ ਵਾਰ-ਵਾਰ ਸੁਣ ਰਿਹਾ ਹਾਂ। ਇਹ ਗੀਤ ਮੈਨੂੰ ਕਾਫੀ ਪਸੰਦ ਆਇਆ ਹੈ।''


Tags: Mitron TrailerJackky BhagnaniKritika KamraNitin KakkarYo Yo Honey Singh

Edited By

Sunita

Sunita is News Editor at Jagbani.