FacebookTwitterg+Mail

ਕਰਨ ਜੌਹਰ ਦੀ 'ਡਰੱਗ ਪਾਰਟੀ' ਖਿਲਾਫ ਮਨਜਿੰਦਰ ਸਿੰਘ ਸਿਰਸਾ ਨੇ ਲਿਖੀ ਹੁਣ ਇਹ ਚਿੱਠੀ

mla manjinder sirsa slams bollywood  if it was not a drug party
03 August, 2019 01:38:03 PM

ਮੁੰਬਈ (ਬਿਊਰੋ) — ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਦੇਸ਼ ਦੀ ਜਨਤਾ ਦਾ ਵਿਸ਼ਵਾਸ ਤੋੜਨ ਲਈ ਬਾਲੀਵੁੱਡ ਸਿਤਾਰੇ ਰਾਸ਼ਟਰ ਤੋਂ ਮੁਆਫੀ ਮੰਗਣ ਦੀ ਹਿੰਮਤ ਦਿਖਾਉਣ। ਫਿਲਮਕਾਰ ਕਰਨ ਜੌਹਰ ਨੇ ਆਪਣੇ ਵਲੋਂ ਆਯੋਜਿਤ ਕੀਤੀ ਇਕ 'ਡਰੱਗ ਪਾਰਟੀ' ਦੇ ਵੀਡੀਓ ਨੂੰ ਸ਼ੇਅਰ ਕੀਤਾ ਸੀ, ਜਿਸ 'ਚ ਰਣਬੀਰ ਕਪੂਰ, ਦੀਪਿਕਾ ਪਾਦੂਕੋਣ ਤੇ ਵਿੱਕੀ ਕੌਸ਼ਲ ਵਰਗੇ ਸਿਤਾਰੇ ਨਸ਼ੇ ਦੀ ਹਾਲਤ 'ਚ ਨਜ਼ਰ ਆਏ ਸਨ। 

ਮਨਜਿੰਦਰ ਸਿੰਘ ਸਿਰਸਾ ਨੇ ਲਿਖੀ ਚਿੱਠੀ
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ ਹੈ ਕਿ ਬਾਲੀਵੁੱਡ ਨੂੰ ਮੇਰਾ ਖੁੱਲ੍ਹਾ ਖੱਤ। ਸਾਰਿਆਂ ਨੂੰ ਇਸ ਨੂੰ ਪੜ੍ਹਨ ਤੇ ਇੰਸਟਾਗ੍ਰਾਮ/ਟਵਿਟਰ ਦੇ ਮਧਿਆਮ ਸਟਾਰਸ ਨੂੰ ਟੈਗ ਕਰਕੇ ਇਸ ਨੂੰ ਸ਼ੇਅਰ ਕਰਨ ਦੀ ਅਪੀਲ ਕਰਦਾ ਹਾਂ। ਅਸੀਂ ਉਨ੍ਹਾਂ ਨਾਲ ਹੈਸ਼ਟੈਗ ਫੈਨ ਮੂਮੈਂਟਸ ਬਿਤਾਇਆ ਹੈ ਅਤੇ ਹੁਣ ਵਾਰੀ ਹੈਸ਼ਟੈਗ ਕਵੇਸ਼ਚਨ ਮੂਮੈਂਟ ਦੀ ਹੈ। ਉਨ੍ਹਾਂ ਨੇ ਚਿੱਠੀ ਦੀ ਸ਼ੁਰੂਆਤ 'ਚ ਲਿਖਿਆ, ''ਜੇਕਰ ਸਚਿਨ ਤੇਂਦੁਲਕਰ ਨੂੰ ਸਾਡੇ ਦੇਸ਼ 'ਚ ਪੂਜਿਆ ਜਾਂਦਾ ਹੈ ਤਾਂ ਰਜਨੀਕਾਂਤ ਵਰਗੇ ਸਿਤਾਰਿਆਂ ਦੀ ਪੂਜਾ ਕਰਨ ਵਾਲੇ ਵੀ ਲੱਖਾਂ ਹਨ। ਫੈਨ ਬੁਆਏਜ਼ ਤੇ ਫੈਨ ਗਰਲਸ ਦੀ ਇਸ ਦੁਨੀਆ 'ਚ, ਬਾਲੀਵੁੱਡ ਸਿਤਾਰੇ ਰਾਸ਼ਟਰੀ ਮੰਚ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਜਨਤਾ ਦੇ ਅਪਾਰ ਪ੍ਰੇਮ ਤੇ ਸਮਰਥਨ ਦਾ ਮਜ਼ਾ ਲੈਂਦਾ ਹਨ।''
ਉਨ੍ਹਾਂ ਨੇ ਅੱਗੇ ਲਿਖਿਆ, ''ਰਾਸ਼ਟਰੀ ਉਸਤਵਾਂ ਤੇ ਸਮਾਰੋਹ 'ਚ ਤੁਹਾਨੂੰ ਅੱਗੇ ਦੀ ਲਾਈਨ ਦਿੱਤੀ ਜਾਂਦੀ ਹੈ। ਤੁਹਾਡੇ ਨਾਲ ਵਿਦੇਸ਼ 'ਚ ਭਾਰਤ ਦੇ ਅਲਬਾਨਿਆਈ ਰਾਜਦੂਤਾਂ ਵਾਂਗ ਵਿਵਹਾਰ (ਵਰਤਾਓ) ਕੀਤਾ ਜਾਂਦਾ ਹੈ ਅਤੇ ਹੇਅਰਕੱਟਸ, ਪੋਸ਼ਾਕ ਦੀ ਲੰਬਾਈ ਤੇ ਇਥੋਂ ਤੱਕ ਕਿ ਜਦੋਂ ਗੱਲ ਬੱਚੇ ਦੇ ਨਾਮਕਰਨ ਦੀ ਆਉਂਦੀ ਹੈ ਤਾਂ ਇਸ 'ਚ ਤੁਸੀਂ ਟਰੈਂਡਸੇਟਰ ਹੈ! ਅਜਿਹੇ 'ਚ ਕੀ ਇਹ ਉਚਿਤ ਹੈ ਕਿ ਤੁਸੀਂ ਜਵਾਬਦੇਹੀ ਤੋਂ ਬਚਣ ਲਈ ਬਹਾਨੇ ਦੇ ਤੌਰ 'ਤੇ ਨਿੱਜੀ ਜੀਵਨ ਦਾ ਹਵਾਲਾ ਦਿੰਦੇ ਹਨ ਅਤੇ ਇਸ ਤੋਂ ਬਾਅਦ ਇੰਸਟਾਗ੍ਰਾਮ 'ਤੇ ਆਪਣੀ 'ਡਰੱਗ ਪਾਰਟੀ' ਦਾ ਦਿਖਾਵਾ ਕਰਦੇ ਹੋ? ਆਪਣੀ ਗੱਲ ਨੂੰ ਜ਼ਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, ਜੇਕਰ ਇਹ ਇਕ ਡਰੱਗਜ਼ ਪਾਰਟੀ ਨਹੀਂ ਸੀ ਤਾਂ ਉਥੇ ਖਾਣ-ਪੀਣ ਦੀਆਂ ਚੀਜ਼ਾਂ ਕਿਉਂ ਨਹੀਂ ਮੌਜੂਦ ਸਨ? ਜੇਕਰ ਉਥੇ ਡਰੱਗਜ਼ ਨਹੀਂ ਸੀ ਤਾਂ ਤੁਸੀਂ ਸਾਰੇ ਨਸ਼ੇ 'ਚ ਟੱਲੀ ਤੇ ਸ਼ਰਮਨਾਕ ਰੂਪ ਨਾਲ ਬੇਸੁੱਧ ਕਿਉਂ ਨਜ਼ਰ ਆ ਰਹੇ ਸਨ?''

ਬਾਲੀਵੁੱਡ ਸਟਾਰਸ ਨੂੰ ਕਿਹਾ ਰਾਸ਼ਟਰ ਤੋਂ ਮੰਗਣ ਮੁਆਫੀ
ਫਿਲਮ 'ਉੜਤਾ ਪੰਜਾਬ' ਨੂੰ ਸੰਬੋਧਿਤ ਕਰਦੇ ਹੋਏ ਸਿਰਸਾ ਨੇ ਇਹ ਵੀ ਕਿਹਾ ਹੈ ਕਿ ਕੀ ਡਰੱਗਜ਼ ਨੂੰ ਲੈ ਕੇ ਤੁਹਾਡੀ ਨਾਪਸੰਦਗੀ ਸਿਰਫ ਆਨ-ਸਕ੍ਰੀਨ 'ਚ ਉਪਸਥਿਤੀ ਤੇ ਕੁਝ ਮਸਤੀ ਪਬਲੀਸਿਟੀ ਲਈ ਇਕ ਸੂਬੇ ਨੂੰ ਬਦਨਾਮ ਕਰਨ ਤੱਕ ਹੀ ਸੀਮਿਤ ਹੋ? ਉਨ੍ਹਾਂ ਨੇ ਚਿੱਠੀ 'ਚ ਲਿਖਿਆ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ਬਾਲੀਵੁੱਡ ਸਿਤਾਰੇ ਮੁਆਫੀ ਮੰਗਣ ਦੀ ਹਿੰਮਤ ਕਰਨਗੇ।


Tags: MLA Manjinder Singh SirsaBollywood CelebrityDrug PartyFood and DrinksRanbir KapoorDeepika PadukoneVicky KaushalSocial Media

Edited By

Sunita

Sunita is News Editor at Jagbani.