ਮੁੰਬਈ— 'ਯੇ ਹੈ ਮੁਹੱਬਤੇਂ' ਦੀ ਅਭਿਨੇਤਰੀ ਦਿਵਿਆਂਕਾ ਤ੍ਰਿਪਾਠੀ ਦੇ ਸਾਬਕਾ ਬੁਆਏਫਰੈਂਡ ਤੇ ਟੀ. ਵੀ. ਅਭਿਨੇਤਾ ਸ਼ਰਦ ਮਹਲੋਤਰਾ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਰਦ ਤੇ ਅਭਿਨੇਤਰੀ ਮੇਲਾਨੀ ਨਾਜਰਥ ਦਾ ਲਵਮੇਕਿੰਗ ਬੈੱਡਰੂਮ ਸੀਨ ਹੈ। ਅਸਲ 'ਚ ਇਹ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਏਕ ਤੇਰਾ ਸਾਥ' ਦਾ ਸੀਨ ਹੈ।
ਵੀਡੀਓ ਨੂੰ ਲੈਪਟਾਪ 'ਤੇ ਚੱਲ ਰਹੇ ਸੀਨ ਤੋਂ ਕੈਦ ਕੀਤਾ ਗਿਆ ਹੈ। ਸ਼ਰਦ ਤੇ ਮੇਲਾਨੀ ਵੀਡੀਓ 'ਚ 'ਕਿੱਸ' ਕਰਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ 'ਏਕ ਤੇਰਾ ਸਾਥ' ਇਕ ਡਰਾਵਨੀ ਫਿਲਮ ਹੈ, ਜੋ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਸ਼ਰਦ ਤੇ 'ਯੇ ਹੈ ਮੁਹੱਬਤੇਂ' ਫੇਮ ਅਭਿਨੇਤਰੀ ਦਿਵਿਆਂਕਾ ਤ੍ਰਿਪਾਠੀ ਪੂਰੇ 9 ਸਾਲ ਰਿਲੇਸ਼ਨ 'ਚ ਸਨ। ਉਨ੍ਹ੍ਹਾਂ 'ਚ ਅਫੇਅਰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਉਹ ਜ਼ੀ ਟੀ. ਵੀ. ਦੇ ਸ਼ੋਅ 'ਬਨੂੰ ਮੈਂ ਤੇਰੀ ਦੁਲਹਨ' 'ਚ ਇਕੱਠੇ ਕੰਮ ਕਰ ਰਹੇ ਸਨ। ਹਾਲਾਂਕਿ ਕੁਝ ਕਾਰਨਾਂ ਕਰਕੇ ਜੋੜੀ ਅਲੱਗ ਹੋ ਗਈ।