FacebookTwitterg+Mail

ਜੱਸੀ ਤੋਂ ਲੈ ਕੇ ਕਰੀਨਾ ਕਪੂਰ ਤਕ, MMS ਸਕੈਂਡਲ 'ਚ ਆ ਚੁੱਕੈ ਇਨ੍ਹਾਂ ਅਭਿਨੇਤਰੀਆਂ ਦਾ ਨਾਂ

mms scandals of bollywood celebs
18 March, 2018 08:59:49 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਜੱਸੀ ਜੈਸੀ ਕੋਈ ਨਹੀਂ' ਦੀ ਮੋਨਾ ਸਿੰਘ ਏਕਤਾ ਕਪੂਰ ਦੀ ਵੈੱਬ ਸੀਰੀਜ਼ ਰਾਹੀਂ ਲੰਮੇ ਸਮੇਂ ਬਾਅਦ ਵਾਪਸੀ ਕਰ ਰਹੀ ਹੈ। ਮੋਨਾ ਆਲਟ ਬਾਲਾਜੀ ਦੀ ਵੈੱਬ ਸੀਰੀਜ਼ 'ਕਹਿਨੇ ਕੋ ਹਮਸਫਰ ਹੈਂ' 'ਚ ਨਜ਼ਰ ਆਵੇਗੀ। ਹਾਲ ਹੀ 'ਚ ਇਸ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਇਸ ਦੀ ਕਹਾਣੀ ਵਿਆਹ ਤੋਂ ਬਾਅਦ ਵੀ ਅਫੇਅਰ ਰੱਖਣ 'ਤੇ ਆਧਾਰਿਤ ਹੈ। ਉਂਝ ਮੋਨਾ ਸਿੰਘ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਦਾ ਨਾਂ ਐੱਮ. ਐੱਮ. ਐੱਸ. ਸਕੈਂਡਲ 'ਚ ਆ ਚੁੱਕਾ ਹੈ। ਕੁਝ ਸਾਲ ਪਹਿਲਾਂ ਉਸ ਦਾ 23 ਸੈਕਿੰਡ ਦਾ ਇਕ ਨਿਊਡ ਵੀਡੀਓ ਵਾਇਰਲ ਹੋਇਆ ਸੀ। ਹਾਲਾਂਕਿ ਮੋਨਾ ਨੇ ਸਾਫ ਕਿਹਾ ਸੀ ਕਿ ਇਹ ਵੀਡੀਓ ਉਸ ਦਾ ਨਹੀਂ, ਸਗੋਂ ਕਿਸੇ ਹੋਰ ਦਾ ਹੈ।

ਪ੍ਰਿਟੀ ਜ਼ਿੰਟਾ
ਬਾਲੀਵੁੱਡ ਅਭਿਨੇਤਰੀ ਪ੍ਰਿਟੀ ਜ਼ਿੰਟਾ ਵੀ ਐੱਮ. ਐੱਮ. ਐੱਸ. ਸਕੈਂਡਲ ਦਾ ਸ਼ਿਕਾਰ ਹੋ ਚੁੱਕੀ ਹੈ। ਉਸ ਦਾ ਨਹਾਉਂਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ।Punjabi Bollywood Tadkaਕਰੀਨਾ ਕਪੂਰ
ਇਕ ਸਮੇਂ ਕਰੀਨਾ ਕਪੂਰ ਤੇ ਸ਼ਾਹਿਦ ਕਪੂਰ ਦਾ ਅਫੇਅਰ ਸੀ। ਉਸ ਦੌਰਾਨ ਇਕ ਰੈਸਟੋਰੈਂਟ 'ਚ ਦੋਵਾਂ ਦਾ ਕਿਸਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।Punjabi Bollywood Tadkaਕੈਟਰੀਨਾ ਕੈਫ
ਕੈਟਰੀਨਾ ਕੈਫ ਦਾ ਇਕ ਨਿੱਜੀ ਵੀਡੀਓ 2014 'ਚ ਲੀਕ ਹੋਇਆ ਸੀ। ਹਾਲਾਂਕਿ ਬਾਅਦ 'ਚ ਪਤਾ ਲੱਗਾ ਸੀ ਕਿ ਇਹ ਵੀਡੀਓ ਨਕਲੀ ਹੈ।Punjabi Bollywood Tadkaਸੋਨਾਕਸ਼ੀ ਸਿਨ੍ਹਾ
ਕੁਝ ਸਾਲ ਪਹਿਲਾਂ ਇਕ ਇੰਟੀਮੇਟ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਸੋਨਾਕਸ਼ੀ ਦੀ ਤਰ੍ਹਾਂ ਦਿਖਣ ਵਾਲੀ ਇਕ ਲੜਕੀ ਨਜ਼ਰ ਆਉਂਦੀ ਹੈ। ਹਾਲਾਂਕਿ ਬਾਅਦ 'ਚ ਸਾਹਮਣੇ ਆਇਆ ਕਿ ਸੋਨਾਕਸ਼ੀ ਦੀ ਇਮੇਜ ਖਰਾਬ ਕਰਨ ਲਈ ਇਹ ਵੀਡੀਓ ਵਾਇਰਲ ਕੀਤਾ ਗਿਆ ਸੀ।Punjabi Bollywood Tadkaਮੱਲਿਕਾ ਸ਼ੇਰਾਵਤ
ਬਾਲੀਵੁੱਡ ਦੀ ਬੋਲਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਦਾ ਕਿਸੇ ਵਿਦੇਸ਼ੀ ਸ਼ਖਸ ਨਾਲ ਵੀਡੀਓ ਵਾਇਰਲ ਹੋਇਆ ਸੀ। ਇਸ 'ਚ ਮੱਲਿਕਾ ਦੇ ਕਾਫੀ ਇੰਟੀਮੇਟ ਸੀਨਜ਼ ਸਨ। ਬਾਅਦ 'ਚ ਮੱਲਿਕਾ ਨੇ ਕਿਹਾ ਸੀ ਕਿ ਇਹ ਉਸ ਦਾ ਨਹੀਂ, ਸਗੋਂ ਉਸ ਦੀ ਤਰ੍ਹਾਂ ਦਿਖਣ ਵਾਲੀ ਕਿਸੇ ਮਹਿਲਾ ਦਾ ਵੀਡੀਓ ਹੈ।Punjabi Bollywood Tadkaਰਿਆ ਸੇਨ
2005 'ਚ ਰਿਆ ਦਾ ਇਕ ਐੱਮ. ਐੱਮ. ਐੱਸ. ਸਾਹਮਣੇ ਆਇਆ ਸੀ, ਜਿਸ 'ਚ ਉਹ ਐਕਟਰ ਅਸ਼ਮਿਤ ਪਟੇਲ ਨਾਲ ਇੰਟੀਮੇਟ ਹੁੰਦੀ ਨਜ਼ਰ ਆਈ ਸੀ। ਇਹ ਐੱਮ. ਐੱਮ. ਐੱਸ. ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।Punjabi Bollywood Tadka
ਰਾਧਿਕਾ ਆਪਟੇ
'ਮੀ ਟੂ' ਕੈਂਪੇਨ ਤਹਿਤ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦੇ ਮਾਮਲੇ ਨੂੰ ਉਜਾਗਰ ਕਰਨ ਵਾਲੀ ਰਾਧਿਕਾ ਆਪਟੇ ਵੀ ਇਸ ਦਾ ਸ਼ਿਕਾਰ ਹੋ ਚੁੱਕੀ ਹੈ। ਇਕ ਵਾਰ ਫਿਲਮ ਦੀ ਸ਼ੂਟਿੰਗ ਦੌਰਾਨ ਕਿਸੇ ਨੇ ਉਸ ਦੀਆਂ ਨਿੱਜੀ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਸਨ।Punjabi Bollywood Tadka
ਵੀਨਾ ਮਲਿਕ
ਅਕਸਰ ਵਿਵਾਦਾਂ 'ਚ ਰਹਿਣ ਵਾਲੀ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਐਕਟਰ ਰੰਜਨ ਵਰਮਾ ਨਾਲ ਉਸ ਦਾ ਇੰਟੀਮੇਟ ਸੀਨ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਬਾਅਦ 'ਚ ਵੀਨਾ ਨੇ ਕਿਹਾ ਸੀ ਕਿ ਇਹ ਉਸ ਦੀ ਕਿਸੇ ਫਿਲਮ ਦਾ ਸੀਨ ਹੈ।
Punjabi Bollywood Tadka


Tags: MMS Scandals Bollywood Celebs Kareena Kapoor Mona Singh Katrina Kaif

Edited By

Rahul Singh

Rahul Singh is News Editor at Jagbani.