FacebookTwitterg+Mail

13 ਦਸੰਬਰ ਨੂੰ ਰਿਲੀਜ਼ ਹੋਵੇਗਾ ਮੁਹੱਬਤ ਬਰਾੜ ਦਾ ਗੀਤ 'ਲਾਲ ਚੂੜ੍ਹਾ'

mohabbat brar new song laal churha
05 December, 2017 03:49:15 PM

ਜਲੰਧਰ (ਬਿਊਰੋ)— 'ਮੇਰਾ ਰੰਗ ਸਾਂਵਲਾ' ਗੀਤ ਨਾਲ ਚਰਚਾ ਖੱਟਣ ਵਾਲੇ ਪੰਜਾਬੀ ਗਾਇਕ ਮੁਹੱਬਤ ਬਰਾੜ ਆਪਣਾ ਨਵਾਂ ਗੀਤ 'ਲਾਲ ਚੂੜ੍ਹਾ' ਲੈ ਕੇ ਆ ਰਹੇ ਹਨ। ਮੁਹੱਬਤ ਬਰਾੜ ਦਾ ਇਹ ਗੀਤ 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਮੁਹੱਬਤ ਬਰਾੜ ਦੀ ਮਾਡਲ ਨਾਲ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਲਵ ਭੁੱਲਰ ਨੇ ਲਿਖੇ ਹਨ। ਗੀਤ ਨੂੰ ਗੁਰਵਿੰਦਰ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਹੜਾ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਮੁਹੱਬਤ ਬਰਾੜ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦਿਆਂ ਇਹ ਵੀ ਲਿਖਿਆ ਕਿ ਇਹ ਗੀਤ ਸਾਰੇ ਵਾਰ-ਵਾਰ ਸੁਣੋਗੇ। ਸਾਨੂੰ ਵੀ ਉਮੀਦ ਹੈ ਕਿ 'ਲਾਲ ਚੂੜ੍ਹਾ' ਮੁਹੱਬਤ ਬਰਾੜ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਨਾਲੋਂ ਵਧੇਰੇ ਸੁਣਿਆ ਤੇ ਸਰਾਹਿਆ ਜਾਵੇਗਾ। ਗੀਤ ਦੇ ਰਿਲੀਜ਼ ਹੋਣ ਦੀ ਸਾਨੂੰ ਬੇਸਬਰੀ ਨਾਲ ਉਡੀਕ ਹੈ ਤੇ ਉਮੀਦ ਕਰਦੇ ਹਾਂ ਕਿ ਲੋਕ ਇਸ ਨੂੰ ਜ਼ਰੂਰ ਪਸੰਦ ਕਰਨਗੇ।


Tags: Mohabbat Brar LaaL Churha Mix Singh Love Bhullar Gurwrinder Singh