FacebookTwitterg+Mail

ਮੋਹਾਲੀ 'ਚ ਸਿੱਧੂ ਮੂਸੇਵਾਲਾ ਦਾ ਲਾਈਵ ਸ਼ੋਅ ਦੇਖਣ ਆਏ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ

mohali
17 December, 2018 12:49:04 PM

ਮੋਹਾਲੀ, (ਬਿਊਰੋ)- ਜ਼ਿਲਾ ਲੁਧਿਆਣਾ ਦੇ ਪਿੰਡ ਕੂਮ ਕਲਾਂ ਦੇ ਵਸਨੀਕ ਨੌਜਵਾਨ ਖੇਡ ਪ੍ਰਮੋਟਰ ਸਰਬਜੀਤ ਸਿੰਘ ਉਰਫ਼ ਸਰਬੀ ਗਰੇਵਾਲ (25) ਦੀ ਬੀਤੀ ਦੇਰ ਰਾਤ ਮੋਹਾਲੀ ਦੇ ਇਕ ਹੋਟਲ ਵਿਚ ਪਿਸਤੌਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹ ਫ਼ੇਜ਼-11  ਸਥਿਤ ਇਕ ਹੋਟਲ ਵਿਚ ਆਪਣੇ ਤਿੰਨ ਦੋਸਤਾਂ ਦੇ ਨਾਲ ਠਹਿਰਿਆ ਹੋਇਆ ਸੀ। ਗੋਲੀ ਲੱਗਣ ਉਪਰੰਤ  ਹਸਪਤਾਲ ਵਿਚ ਦਾਖਲ  ਕਰਵਾਉਣ ਉਪਰੰਤ ਉਸਦੇ ਤਿੰਨੋਂ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਪੁਲਸ ਸਟੇਸ਼ਨ ਫੇਜ਼-11 ਵਿਚ ਮ੍ਰਿਤਕ  ਦੇ ਤਿੰਨਾਂ  ਦੋਸਤਾਂ, ਹੋਟਲ ਦੇ ਮੈਨੇਜਰ ਤੇ ਹਾਊਸਕੀਪਰ ਖਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਫਿਲਹਾਲ ਕਿਸੇ ਦੀ  ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮ੍ਰਿਤਕ  ਦੇ ਪਰਿਵਾਰਕ ਮੈਂਬਰਾਂ ਨੂੰ  ਦਿੱਤੀ ਗਈ, ਜਿਸ ਦੌਰਾਨ ਉਸਦੇ ਪਿਤਾ ਹਰਪਾਲ ਸਿੰਘ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਮੋਹਾਲੀ ਪੁੱਜੇ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ  ਉਰਫ਼ ਸਰਬੀ ਗਰੇਵਾਲ 15 ਦਸੰਬਰ  ਦੀ ਦੇਰ ਸ਼ਾਮ ਮੋਹਾਲੀ ਦੇ ਸੈਕਟਰ-80 ਸਥਿਤ ਇਕ ਨਾਮੀਂ ਪੱਬ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਲਾਈਵ ਸ਼ੋਅ ਦੇਖਣ ਲਈ ਆਪਣੇ ਤਿੰਨ ਦੋਸਤਾਂ ਜਸਕੀਰਤ ਸਿੰਘ, ਰਵਿੰਦਰ ਸਿੰਘ, ਗੁਰਪਿਆਰ ਸਿੰਘ (ਤਿੰਨੋਂ ਨਿਵਾਸੀ ਜ਼ਿਲਾ ਮੋਗਾ) ਦੇ ਨਾਲ ਆਇਆ ਹੋਇਆ ਸੀ। ਉਹ ਚਾਰੋਂ ਦੋਸਤ  ਫੇਜ਼-11  ਦੇ ਹੋਟਲ ਕਰਾਊਨ ਵੈਸਟ ਵਿਚ ਰਾਤ ਨੂੰ ਠਹਿਰੇ ਹੋਏ ਸਨ। ਪਤਾ ਲੱਗਾ ਹੈ ਕਿ ਚਾਰੋਂ ਦੋਸਤ ਆਪਣੇ ਕਿਸੇ ਜੋਧਾ ਨਾਂ  ਦੇ ਦੋਸਤ ਦਾ ਲਾਇਸੈਂਸੀ ਪਿਸਤੌਲ  ਮੰਗ ਕੇ ਲਿਆਏ ਹੋਏ ਸਨ। ਮੂਸੇਵਾਲਾ ਦਾ ਸ਼ੋਅ ਦੇਖਣ ਤੋਂ ਬਾਅਦ ਉਹ ਹੋਟਲ  ਵਿਚ ਵਾਪਸ ਆ ਗਏ। ਰਾਤ ਨੂੰ ਢਾਈ ਵਜੇ  ਚਾਰੋਂ ਦੋਸਤ ਪਿਸਤੌਲ ਦੇ ਨਾਲ ਮਸਤੀ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ, ਜੋ ਕਿ ਸਰਬਜੀਤ ਗਰੇਵਾਲ ਦੇ ਖੱਬੇ ਪਾਸੇ ਵੱਜੀ। ਗੋਲੀ ਲਗਦਿਅਾਂ ਹੀ ਸਰਬੀ ਬੇਹੋਸ਼ ਹੋ ਕੇ ਹੇਠਾਂ ਡਿਗ ਪਿਆ ਤੇ ਉਸਦੇ ਮੋਢੇ ’ਚੋਂ ਖੂਨ ਵਗਣ ਲੱਗਾ।


Tags: MohaliSidhu Moose WalaSarabjit SinghDeath

About The Author

manju bala

manju bala is content editor at Punjab Kesari