FacebookTwitterg+Mail

ਮੁਹੰਮਦ ਆਪਣੇ ਮਿਊਜ਼ਿਕ ਨਾਲ ਫਿਲਮ 'ਸਾਹੋ' 'ਚ ਲਗਾਉਣਗੇ ਚਾਰ ਚੰਨ

mohamaad ghibran saaho prabhas
18 June, 2019 03:34:23 PM

ਮੁੰਬਈ(ਬਿਊਰੋ)— ਪ੍ਰਭਾਸ ਅਤੇ ਸ਼ਰਧਾ ਕਪੂਰ ਅਭਿਨੀਤ ਫਿਲਮ 'ਸਾਹੋ' ਆਪਣੇ ਦਿਲਚਸਪ ਜਿਊਕਬਾਕਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ, ਜਿਸ 'ਚ ਮਸ਼ਹੂਰ ਸੰਗੀਤ ਨਿਰਦੇਸ਼ਕ ਮੁਹੰਮਦ ਘਿਬਰਨ ਦੇ ਓਰਿਜਨਲ ਬੈਕਗਰਾਊਂਡ ਮਿਊਜ਼ਿਕ ਦੀ ਪੇਸ਼ਕਾਰੀ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਹੁਣ ਤੋਂ ਹੀ ਦਰਸ਼ਕਾਂ ਵਿਚਕਾਰ ਪ੍ਰਸ਼ੰਸਾ ਦਾ ਪਾਤਰ ਬਣਿਆ ਹੋਇਆ ਹੈ। ਹਾਲ ਹੀ 'ਚ ਰਿਲੀਜ਼ ਹੋਏ 'ਸਾਹੋ' ਦੇ ਟੀਜ਼ਰ 'ਚ ਸਾਨੂੰ ਬੀਟਸ ਅਤੇ ਰਿਧਮ 'ਚ ਰੋਮਾਂਚਕਾਰੀ ਸੁਮੇਲ ਨਾਲ ਦਮਦਾਰ ਬੈਕਗਰਾਊਂਡ ਮਿਊਜ਼ਿਕ ਸੁਣਨ ਨੂੰ ਮਿਲਿਆ ਜੋ ਮੁਹੰਮਦ ਵੱਲੋਂ ਤਿਆਰ ਕੀਤਾ ਗਿਆ। ਇਕ ਰੋਮਾਂਚਕ ਬੈਕਗਰਾਊਂਡ ਸਕੋਰ ਨਾਲ, ਟੀਜ਼ਰ ਨੇ ਕਈ ਰਿਕਾਰਡ ਸਥਾਪਤ ਕਰ ਲਏ ਹਨ। ਟੀਜ਼ਰ ਨੂੰ ਆਪਣੀ ਰਿਲੀਜ਼ ਦੇ ਕੁਝ ਦਿਨਾਂ ਅੰਦਰ ਸਾਰੀਆਂ ਭਾਸ਼ਾਵਾਂ 'ਚ 72 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

ਇੰਡਸਟਰੀ ਦੀ ਨਵੀਂ ਜੋੜੀ, ਪ੍ਰਭਾਸ ਅਤੇ ਸ਼ਰਧਾ ਕਪੂਰ ਨੇ ਫਿਲਮ ਤੋਂ ਕੁਝ ਝਲਕੀਆਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੇ ਹੋਏ ਇਕ ਐਕਸ਼ਨ ਪੈਕਡ ਅਤੇ ਦਮਦਾਰ ਟੀਜ਼ਰ ਪੇਸ਼ ਕੀਤਾ ਹੈ ਅਤੇ ਇਸ ਦੇ ਰਿਲੀਜ਼ ਤੋਂ ਬਾਅਦ ਤੋਂ ਹੀ ਟੀਜ਼ਰ 'ਚ ਨਜ਼ਰ ਆ ਰਹੀ ਉਨ੍ਹਾਂ ਦੀ ਕੈਮਿਸਟਰੀ ਅਤੇ ਐਕਸ਼ਨ ਸੀਕਵੈਂਸ ਨੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ। 'ਸਾਹੋ' ਦੇ ਟੀਜ਼ਰ 'ਚ ਮਜ਼ੇਦਾਰ ਜੋਕਸ ਦੇ ਨਾਲ ਤੇਜ਼ ਰਫਤਾਰ ਬਾਇਕ ਅਤੇ ਗਨਫਾਇਟ ਦਾ ਰੋਚਕ ਸੁਮੇਲ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਕੇ ਤੁਹਾਡੇ ਦਿਲਾਂ ਦੇ ਧੜਕਨ ਦੀ ਰਫਤਾਰ ਵੀ ਤੇਜ਼ ਹੋ ਜਾਵੇਗੀ। 'ਸਾਹੋ' 'ਚ ਪ੍ਰਭਾਸ ਅਤੇ ਸ਼ਰਧਾ ਕਪੂਰ ਤੋਂ ਇਲਾਵਾ ਨੀਲ ਨਿਤੀਨ ਮੁਕੇਸ਼, ਜੈੱਕੀ ਸ਼ਰਾਫ, ਮੰਦਿਰਾ ਬੇਦੀ,  ਮਹੇਸ਼ ਮਾਂਜਰੇਕਰ, ਚੰਕੀ ਪਾਂਡੇ ਅਤੇ ਮੁਰਲੀ ਸ਼ਰਮਾ ਐਂਟਰਟੇਨਮੈਂਟ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ।


Tags: Mohamaad GhibranSaahoPrabhasShraddha KapoorBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari