FacebookTwitterg+Mail

B'day Spl : 13 ਸਾਲ ਦੀ ਉਮਰ 'ਚ ਰਫੀ ਨੇ ਰੱਖਿਆ ਸੀ ਗਾਇਕੀ 'ਚ ਕਦਮ

    1/3
24 December, 2016 04:21:53 PM
ਨਵੀਂ ਦਿੱਲੀ— ਮੁਹਮੰਦ ਰਫੀ ਦੇ ਗਾਏ ਗੀਤ 'ਤੁਮ ਮੁਝੇ ਯੂੰ ਭੁਲਾ ਨਾ ਪਾਓਗੇ' ਨੂੰ ਕੋਈ ਸੱਚ 'ਚ ਕੋਈ ਨਹੀਂ ਭੁੱਲ ਸਕਿਆ ਅਤੇ ਨਾ ਹੀ ਗਾਇਕ ਨੂੰ ਕੋਈ ਭੁੱਲ ਸਕਿਆ। ਉਹ ਭਾਰਤੀ ਸਿਨੇਮਾ ਦੇ ਅਜਿਹੇ ਮਸ਼ਹੂਰ ਗਾਇਕ ਹੈ, ਜਿਨ੍ਹਾਂ ਨੇ ਆਪਣੀ ਸੁਰੀਲੇ ਗੀਤਾਂ ਨਾਲ ਸਾਰਿਆਂ ਦੇ ਮਨ ਨੂੰ ਮੋਹਿਆ ਹੋਇਆ ਸੀ। ਉਨ੍ਹਾਂ ਦੇ ਗੀਤ ਅੱਜ ਵੀ ਬੜੇ ਉਤਸ਼ਾਹ ਨਾਲ ਸੁਣੇ ਜਾਂਦੇ ਹਨ। ਉਨ੍ਹਾਂ ਨੂੰ ਛੇ ਵਾਰ ਸਰਵਸ਼੍ਰੇਠ ਗਾਇਕ ਦੇ ਰੂਪ 'ਚ ਫਿਲਮਫੇਅਰ ਪੁਰਸਕਾਰ ਨਾਲ ਨਵਾਜਿਆ ਜਾ ਚੁੱਕਾ ਹੈ। ਉਹ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ 'ਚ ਜਿੰਦਾ ਹੈ। ਰਫੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਕੋਲ ਕੋਟਲਾ ਸੁਲਤਾਨ ਸਿੰਘ 'ਚ ਹੋਇਆ ਸੀ। ਜਦੋਂ ਉਹ ਛੋਟਾ ਸੀ ਉਸ ਸਮੇਂ ਉਸ ਦਾ ਪਰਿਵਾਰ ਲਾਹੌਰ ਤੋਂ ਅੰਮ੍ਰਿਤਸਰ ਆ ਗਿਆ ਸੀ। ਰਫੀ ਦੇ ਵੱਡੇ ਭਰਾ ਦੀ ਨਾਈ ਦੀ ਦੁਕਾਨ ਸੀ। ਰਫੀ ਜ਼ਿਆਦਾਤਰ ਸਮਾਂ ਆਪਣੇ ਭਰਾ ਦੀ ਦੁਕਾਨ 'ਚ ਹੀ ਬਤੀਤ ਕਰਦਾ ਸੀ। ਉਸ ਸਮੇਂ ਦੁਕਾਨ ਤੋਂ ਹੋ ਕੇ ਇਕ ਫਕੀਰ ਗਾਉਂਦਾ ਹੋਇਆ ਜਾਇਆ ਕਰਦਾ ਸੀ। ਸੱਤ ਸਾਲ ਦੇ ਰਫੀ ਉਸ ਫਕੀਰ ਦਾ ਪਿੱਛਾ ਕਰਦਾ ਸੀ ਅਤੇ ਫਰੀਕ ਦੇ ਗੀਤਾਂ ਨੂੰ ਗੁਣਗੁਣਾਇਆ ਕਰਦਾ ਸੀ। ਇਕ ਦਿਨ ਫਕੀਰ ਨੇ ਰਫੀ ਨੂੰ ਗਾਉਂਦੇ ਹੋਏ ਸੁਣ ਲਿਆ। ਉਸ ਦੀ ਸੁਰੀਲੀ ਆਵਾਜ਼ ਤੋਂ ਕਾਫੀ ਪ੍ਰਭਾਵਿਤ ਹੋ ਕੇ ਫਕੀਰ ਨੇ ਰਫੀ ਨੂੰ ਬਹੁਤ ਵੱਡਾ ਗਾਇਕ ਬਣਨ ਦਾ ਆਸ਼ੀਰਵਾਦ ਦਿੱਤਾ, ਜੋ ਅੱਗੇ ਜਾ ਕੇ ਸੱਚ ਵੀ ਸਾਬਿਤ ਹੋਇਆ। ਰਫੀ ਦੇ ਭਰਾ ਮੁਹਮੰਦ ਹਮੀਦ ਨੇ ਗਾਇਕ 'ਚ ਉਸ ਦੀ ਦਿਲਚਸਪੀ ਦੇਖਦੇ ਹੋਏ ਉਸ ਨੂੰ ਉਸਤਾਦ ਅਬਦੁਲ ਵਾਹਿਦ ਖਾਨ ਤੋਂ ਸਿੱਖਿਆ ਪ੍ਰਾਪਤ ਕਰਨ ਦੀ ਸਲਾਹ ਦਿੱਤੀ। ਇਕ ਵਾਰ ਮੁੱਖ ਗਾਇਕ ਕੁੰਦਨ ਲਾਲ ਸਹਿਗਲ ਆਕਾਸ਼ਵਾਣੀ ਦੇ ਲਈ ਖੁੱਲੇ ਪੰਜ ਮੰਚ 'ਤੇ ਗੀਤ ਗਾਉਣ ਆਇਆ ਪਰ ਬਿਜਲੀ ਜਾਣ ਕਰਕੇ ਨਾਲ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਸਮੇਂ ਲੋਕਾਂ ਨੂੰ ਕਾਫੀ ਗੁੱਸਾ ਆਇਆ। ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਰਫੀ ਨੂੰ ਗਾਣੇ ਗਾਉਣ ਲਈ ਬੇਨਤੀ ਕੀਤੀ ਗਈ। ਇਸ ਤਰ੍ਹਾਂ 13 ਸਾਲ ਦੀ ਉਮਰ 'ਚ ਰਫੀ ਨੇ ਪਹਿਲੀ ਵਾਰ ਸੱਦੇ ਸਰੋਤਿਆਂ ਦੇ ਸਾਹਮਣੇ ਪੇਸ਼ਕਾਰੀ ਦਿੱਤੀ। ਮੁਹਮੰਦ ਰਫੀ ਨੇ ਇਸ ਤੋਂ ਬਾਅਦ ਪੰਜਾਬੀ ਫਿਲਮ 'ਗੁਲ ਬਲੋਚ' (1944) ਲਈ ਗਾਇਆ। ਉਨ੍ਹਾਂ ਨੇ ਸਾਲ 1946 'ਚ ਮੁੰਬਈ ਜਾਣ ਦਾ ਫੈਸਲਾ ਕੀਤਾ। ਸੰਗੀਤਕਾਰ ਨੌਸ਼ਾਦ ਨੇ ਉਨ੍ਹਾਂ ਨੂੰ ਫਿਲਮ 'ਪਹਿਲੇ ਆਪ' 'ਚ ਗਾਉਣ ਦਾ ਮੌਕਾ ਦਿੱਤਾ। ਨੌਸ਼ਾਦ ਦੇ ਸੰਗੀਤ ਨਾਲ ਸਜੀ ਫਿਲਮ 'ਅਨਮੋਲ ਘੜੀ' (1946) ਦੇ ਗੀਤ 'ਤੇਰਾ ਖਿਲੌਨਾ ਟੁੱਟਾ' ਨਾਲ ਰਫੀ ਨੂੰ ਪਹਿਲੀ ਵਾਰ ਪ੍ਰਸਿੱਧੀ ਹਾਸਲ ਹੋਈ ਸੀ। 'ਸ਼ਹੀਦ, ਮੇਲਾ ਅਤੇ ਦੁਲਾਰੀ ਲਈ ਵੀ ਰਫੀ ਦੇ ਗਾਏ ਗੀਤ ਖੂਬ ਮਸ਼ਹੂਰ ਹੋਏ ਪਰ 'ਬੈਜੂ ਬਾਵਰਾ' ਦੇ ਗੀਤਾਂ ਨੇ ਰਫੀ ਨੂੰ ਮਸ਼ਹੂਰ ਗਾਇਕਾਂ ਦੀ ਲਾਈਨ 'ਚ ਖੜਾ ਕਰ ਦਿੱਤਾ।
ਮੁਹਮੰਦ ਰਫੀ ਫਿਲਮ ਇੰਡਸਟਰੀ 'ਚ ਨਰਮ ਸੁਭਾਅ ਦਾ ਮੰਨਿਆ ਜਾਂਦਾ ਸੀ ਪਰ ਇਕ ਵਾਰ ਉਨ੍ਹਾਂ ਦੀ ਲਤਾ ਮੰਗੇਸ਼ਕਰ ਨਾਲ ਆਣਬਣ ਹੋ ਗਈ ਸੀ। ਰਫੀ ਨੇ ਲਤਾ ਨਾਲ ਸੈਂਕੜੇ ਗਾਣੇ ਗਾਏ ਪਰ ਇਕ ਸਮਾਂ ਅਜਿਹਾ ਆਇਆ ਜਦੋਂ ਰਫੀ ਨੇ ਲਤਾ ਨਾਲ ਗੱਲਬਾਤ ਤੱਕ ਕਰਨੀ ਛੱਡ ਦਿੱਤੀ। ਲਤਾ ਗਾਇਆਂ 'ਤੇ ਰਾਇਲਟੀ ਦੇ ਪੱਖ 'ਚ ਸੀ ਜਦੋਂ ਕਿ ਰਫੀ ਨੇ ਕਦੇ ਵੀ ਰਾਇਲਟੀ ਦੀ ਮੰਗ ਨਹੀਂ ਕੀਤੀ। ਰਫੀ ਦਾ ਮੰਨਣਾ ਸੀ ਕਿ ਇਕ ਵਾਰ ਜਦੋਂ ਨਿਰਮਾਤਾਵਾਂ ਨੇ ਗਾਣੇ ਦੇ ਕੇ ਪੈਸੇ ਦੇ ਦਿੱਤੇ ਤਾਂ ਫਿਰ ਰਾਇਲਟੀ ਕਿਸ ਗੱਲ ਦੀ ਮੰਗੀ ਜਾਵੇ। ਦੋਵਾਂ 'ਚ ਵਿਵਾਦ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਵੱਧ ਗਿਆ ਕਿ ਇਨ੍ਹਾਂ ਨੇ ਆਪਸ 'ਚ ਬੋਲਣਾ ਹੀ ਛੱਡ ਦਿੱਤਾ। 31 ਜੁਲਾਈ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੁਹਮੰਦ ਰਫੀ ਦਾ ਮੁੰਬਈ 'ਚ ਦਿਹਾਂਤ ਹੋ ਗਿਆ।

Tags: ਮੁਹਮੰਦ ਰਫੀਜਨਮਦਿਨਗਾਇਕੀ ਕਦਮMohammad Rafi birthday singing step