FacebookTwitterg+Mail

'ਯੇ ਰਿਸ਼ਤਾ...' ਫੇਮ ਕੀਰਤੀ ਨੇ ਗੋਆ 'ਚ ਕਰਵਾਈ ਮੰਗਣੀ, ਦੇਖੋ ਤਸਵੀਰਾਂ

mohena singh
11 February, 2019 10:29:39 AM

ਮੁੰਬਈ(ਬਿਊਰੋ)— ਟੀ.ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਮੋਹਿਨਾ ਕੁਮਾਰੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਗੋਆ 'ਚ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੂਯਸ਼ ਰਾਵਤ ਨਾਲ ਮੰਗਣੀ ਕਰ ਲਈ। ਉਨ੍ਹਾਂ ਦੀਆਂ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦੇਈਏ ਕਿ ਮੋਹਿਨਾ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਕੀਰਤੀ ਦਾ ਕਿਰਦਾਰ ਨਿਭਾ ਰਹੀ ਹੈ। ਉਹ ਨਾਇਰਾ ਦੀ ਭਰਜਾਈ ਅਤੇ ਕਾਰਤਿਕ ਦੀ ਭੈਣ ਦੇ ਰੋਲ 'ਚ ਹੈ। ਸ਼ੋਅ 'ਚ ਉਹ ਹਾਲ ਹੀ 'ਚ ਕੋਮਾ ਤੋਂ ਬਾਹਰ ਆਈ ਹੈ। ਉਨ੍ਹਾਂ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਆਪਣੀ ਮੰਗਣੀ 'ਚ ਮੋਹਿਨਾ ਬੇਹੱਦ ਹੀ ਖੂਬਸੂਰਤ ਦਿਸੀ। ਉਨ੍ਹਾਂ ਨੇ ਆਫ ਵਾਈਟ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ। ਹੈਵੀ ਜਿਊਲਰੀ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਹੀ ਸੀ। ਉੱਥੇ ਹੀ ਸੂਜਸ਼ ਵੀ ਕਲਰ ਕਾਰਡੀਨੇਟੇਡ ਆਊਟਫਿੱਟ 'ਚ ਦਿਖਾਈ ਦਿੱਤੇ।

Punjabi Bollywood Tadka
ਯਸ਼ ਨੇ ਗੋਡਿਆਂ ਭਾਰ ਬੈਠ ਕੇ ਮੋਹਿਨਾ ਨੂੰ ਰਿੰਗ ਪਹਿਨਾਈ। ਉਨ੍ਹਾਂ ਦੀ ਮੰਗਣੀ 'ਚ ਪਰਿਵਾਰ ਵਾਲੇ ਅਤੇ ਕਰੀਬੀ ਰਿਸ਼ਤੇਦਾਰ ਸ਼ਾਮਿਲ ਹੋਏ। ਮੰਗਣੀ 'ਚ ਸ਼ੋਅ 'ਯੇ ਰਿਸ਼ਤਾ...' ਦੇ ਨੂੰ ਸਟਾਰ ਰਿਸ਼ੀ ਦੇਵ ਅਤੇ ਮੋਹਸਿਨ ਖਾਨ ਅਤੇ ਸ਼ਿਵਾਂਗੀ ਜੋਸ਼ੀ ਨੇ ਵੀ ਸ਼ਿਰਕਤ ਕੀਤੀ।

Punjabi Bollywood Tadka
ਦੱਸ ਦੇਈਏ ਕਿ ਮੋਹਿਨਾ ਟੀ.ਵੀ. ਦੀ ਦੁਨੀਆ ਦਾ ਜਾਣਿਆ ਪਛਾਣਿਆ ਚਿਹਰਾ ਹੈ। ਉਹ ਸਭ ਤੋਂ ਪਹਿਲਾਂ 'ਡਾਂਸ ਇੰਡੀਆ ਡਾਂਸ-3' 'ਚ ਨਜ਼ਰ ਆਈ ਸੀ। ਉਹ ਇਕ ਵਧੀਆ ਡਾਂਸਰ ਅਤੇ ਕੋਰੀਓਗਰਾਫਰ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mohena SinghSuyesh RawatEngagement CeremonyYeh Rishta Kya Kehlata HaiGoa

About The Author

manju bala

manju bala is content editor at Punjab Kesari