FacebookTwitterg+Mail

ਸਭ ਤੋਂ ਘੱਟ ਉਮਰ ਦੇ ਪ੍ਰੋਡਿਊਸਰ ਮੋਹਿਤ ਬਨਵੈਤ 'ਪ੍ਰਾਹੁਣਾ' ਰਾਹੀਂ ਦਰਸਾਉਣਗੇ 80 ਦੇ ਦਹਾਕੇ ਦਾ ਦੌਰ

mohit banwait
25 September, 2018 08:03:18 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਨੇ ਆਪਣੇ ਕਰੀਅਰ ਦੀ ਪਹਿਲੀ ਫਿਲਮ 'ਵਨਸ ਅਪੌਨ ਅ ਟਾਈਮ ਇਨ ਅੰਮ੍ਰਿਤਸਰ' ਬਣਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਦਾ 'ਯੰਗੈਸਟ ਪ੍ਰੋਡਿਊਸਰ' (ਯੁਵਾ ਨਿਰਮਾਤਾ) ਦਾ ਟੈਗ ਦੇ ਦਿੱਤਾ ਗਿਆ। ਇਸ ਫਿਲਮ ਨਾਲ ਉਨ੍ਹਾਂ ਨੇ ਘਰ-ਘਰ ਪਛਾਣ ਬਣਾਈ ਤੇ ਖੂਬ ਸੁਰਖੀਆਂ ਵੀ ਬਟੋਰੀਆਂ। ਹੁਣ ਇਸ ਤੋਂ ਬਾਅਦ ਉਹ ਪੰਜਾਬੀ ਫਿਲਮ 'ਪ੍ਰਾਹੁਣਾ' ਲੈ ਕੇ ਆ ਰਹੇ ਹਨ, ਜੋ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਪ੍ਰਾਹੁਣਾ' ਸੰਪੂਰਨ ਰੂਪ ਨਾਲ ਇਕ ਪਰਿਵਾਰਕ ਫਿਲਮ ਹੈ। ਇਹ ਕਹਿਣਾ ਹੈ 'ਪ੍ਰਾਹੁਣਾ' ਫਿਲਮ ਦੇ ਡਾਇਰੈਕਟਰ ਮੋਹਿਤ ਬਨਵੈਤ ਦਾ। ਉਨ੍ਹਾਂ ਦਾ ਮੰਨਣਾ ਹੈ ਕਿ ਦਰਸ਼ਕ ਇਸ ਫਿਲਮ ਨੂੰ ਆਪਣੀ ਕਹਾਣੀ ਸਮਝ ਕੇ ਆਨੰਦ ਮਾਣਨਗੇ।

Punjabi Bollywood Tadka

ਇਸ ਫਿਲਮ ਨਾਲ ਮੋਹਿਤ ਦਰਸ਼ਕਾਂ ਨੂੰ ਬਹੁਤ ਕੁਝ ਸਮਝਾਉਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ 'ਪ੍ਰਾਹੁਣਾ' ਇਕ ਸਤਿਕਾਰ ਭਰਿਆ ਰਿਸ਼ਤਾ ਹੈ। ਅੱਜ ਦੀ ਨਵੀਂ ਪੀੜ੍ਹੀ ਸਮਾਜ ਵਿਚਲੇ ਇਨ੍ਹਾਂ ਰਿਸ਼ਤੇ-ਨਾਤਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ। ਮਾਮੇ, ਚਾਚੇ ਫੁੱਫੜ ਨਾਂ ਦੇ ਰਿਸ਼ਤੇ ਅੰਕਲ-ਆਂਟੀ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ। ਨਿਰਮਾਤਾ-ਨਿਰਦੇਸ਼ਕ ਮੋਹਿਤ ਬਨਵੈਤ ਤੇ ਅੰਮ੍ਰਿਤ ਰਾਜ ਚੱਡਾ ਦੀ ਨਵੀਂ ਫਿਲਮ 'ਪ੍ਰਾਹੁਣਾ' ਖਤਮ ਹੁੰਦੇ ਜਾ ਰਹੇ ਇਨ੍ਹਾਂ ਰਿਸ਼ਤਿਆਂ ਬਾਰੇ ਨਵੀਂ ਪੀੜ੍ਹੀ ਨੂੰ ਸੁਚੇਤ ਕਰਕੇ ਆਪਣੀ ਵਿਰਾਸਤ, ਕਲਚਰ ਨਾਲ ਜੁੜੇ ਰਹਿਣ ਦਾ ਸੱਦਾ ਦੇਵੇਗੀ। ਇਹ ਫਿਲਮ 1980-85 ਦੇ ਸਮਿਆਂ 'ਚ ਸਹੁਰੇ ਘਰ ਹੁੰਦੀ ਜਵਾਈਆਂ ਦੀ ਪੁੱਛ-ਗਿੱਛ, ਰੋਹਬ, ਮਾਣ, ਇੱਜ਼ਤ ਦੇ ਰੁਤਬੇ ਨੂੰ ਪੇਸ਼ ਕਰਦੀ ਹੈ।

Punjabi Bollywood Tadka

ਪਹਿਲੇ ਸਮਿਆਂ 'ਚ ਸਾਂਝੇ ਤੇ ਵੱਡੇ ਪਰਿਵਾਰ ਹੁੰਦੇ ਸਨ। ਘਰ ਦੇ ਵੱਡੇ ਪ੍ਰਾਹੁਣੇ (ਜਵਾਈ) ਨੂੰ ਪਰਿਵਾਰ 'ਚ ਸਭ ਤੋਂ ਖਾਸ ਮੈਂਬਰ ਸਮਝਿਆ ਜਾਂਦਾ ਸੀ। ਇਸ ਪਰਿਵਾਰਕ ਫਿਲਮ 'ਚ ਤਿੰਨ ਪ੍ਰਾਹੁਣਿਆਂ ਦੀ ਸ਼ੁਗਲਬੰਦੀ ਦੇਖਣ ਨੂੰ ਮਿਲੇਗੀ। ਦੱਸ ਦੇਈਏ ਕਿ ਇਹ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਫਿਲਮ ਅਦਾਕਾਰਾ ਪ੍ਰੀਤੀ ਸਪਰੂ ਦਾ ਬਹੁਤ ਵੱਡਾ ਫੈਨ ਹੈ। ਉਸ ਦੇ ਇਕ ਦੋਸਤ ਤੋਂ ਉਸ ਨੂੰ ਪ੍ਰੀਤੀ ਸਪਰੂ ਵਰਗੀ ਕੁੜੀ ਦਾ ਪਤਾ ਲੱਗਦਾ ਹੈ ਅਤੇ ਫਿਰ ਇਸ ਕੁੜੀ ਨੂੰ ਮਿਲਣ ਲਈ ਉਹ ਇਕ ਵਿਆਹ ਸਮਾਗਮ 'ਚ ਜਾਂਦਾ ਹੈ। ਇਸ ਵਿਆਹ ਤੋਂ ਹੀ ਫਿਲਮ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਦਰਅਸਲ ਇਸ ਫਿਲਮ 'ਚ ਪੁਰਾਣਾ ਸੱਭਿਆਚਾਰ ਅਤੇ ਪੁਰਾਣੀਆਂ ਵਿਆਹਾਂ ਦੀਆਂ ਰਸਮਾਂ ਦੇ ਨਾਲ-ਨਾਲ ਜਵਾਈਆਂ ਦੇ ਕਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ।

Punjabi Bollywood Tadka

ਇੰਨਾਂ ਹੀ ਨਹੀਂ ਫਿਲਮ 'ਚ ਪੁਰਾਣੇ ਗੀਤ-ਸੰਗੀਤ ਵੀ ਸੁਣਨ ਨੂੰ ਮਿਲਣਗੇ। ਇਸ ਫਿਲਮ 'ਚ ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਕੁਲਵਿੰਦਰ ਬਿੱਲਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਭਾਵੇਂ ਕੁਲਵਿੰਦਰ ਬਿੱਲਾ ਦੀ ਬਤੌਰ ਹੀਰੋ ਇਹ ਪਹਿਲੀ ਫਿਲਮ ਹੈ ਪਰ ਅਦਾਕਾਰ ਵਜੋਂ ਉਹ 'ਸੂਬੇਦਾਰ ਜੋਗਿੰਦਰ ਸਿੰਘ' 'ਚ ਕੰਮ ਕਰ ਚੁੱਕੇ ਹਨ। 'ਪ੍ਰਾਹੁਣਾ' 'ਚ ਕੁਲਵਿੰਦਰ ਬਿੱਲਾ 'ਜੰਟਾ' ਨਾਂ ਦੇ ਹੋਣ ਵਾਲੇ ਪ੍ਰਾਹੁਣੇ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨਾਲ ਇਸ ਫਿਲਮ 'ਚ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹੈ। ਇਹ ਜੋੜੀ ਇਸ ਤੋ ਪਹਿਲਾਂ ਕੁਲਵਿੰਦਰ ਬਿੱਲਾ ਦੇ ਗੀਤ 'ਅੰਗਰੇਜੀ ਵਾਲੀ ਮੈਡਮ' 'ਚ ਨਜ਼ਰ ਆਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।

Punjabi Bollywood Tadka

ਫਿਲਮ 'ਚ ਕੁਲਵਿੰਦਰ ਬਿੱਲਾ ਵਾਮਿਕਾ ਗੱਬੀ ਨੂੰ ਪ੍ਰੀਤੀ ਸਪਰੂ ਦੇ ਰੂਪ 'ਚ ਦੇਖਦਾ ਹੈ ਅਤੇ ਫਿਰ ਹੌਲੀ-ਹੌਲੀ ਦੋਵਾਂ 'ਚ ਪਿਆਰ ਸ਼ੁਰੂ ਹੋ ਜਾਂਦਾ ਹੈ। ਫਿਲਮ ਦੇ ਬਾਕੀ ਪ੍ਰਾਹੁਣੇ, ਲੰਬਰਦਾਰ ਵੱਡਾ ਪ੍ਰਾਹੁਣਾ ਕਰਮਜੀਤ ਅਨਮੋਲ, ਛੋਟਾ ਪ੍ਰਾਹੁਣਾ ਪਟਵਾਰੀ ਹਾਰਬੀ ਸੰਘਾ ਫੌਜੀ ਸਭ ਤੋ ਵੱਡਾ ਪ੍ਰਾਹੁਣਾ ਸਰਦਾਰ ਸੋਹੀ ਹੋਣਗੇ। ਇਨਾਂ ਤੋ ਇਲਾਵਾ ਫਿਲਮ 'ਚ ਅਨੀਤਾ ਮੀਤ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਮਲਕੀਤ ਰੌਣੀ ਸਮੇਤ ਕਈ ਹੋਰ ਸਿਤਾਰੇ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood Tadka


Tags: Mohit BanwaitOnce Upon a Time in AmritsarParahuna Family Film Kulwinder Billa Wamiqa Gabbi

Edited By

Chanda Verma

Chanda Verma is News Editor at Jagbani.