ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਅਦਾਕਾਰਾ ਤਨਵੀ ਨਾਗੀ ਤੇ ਮੋਹਿਤ ਬਨਵੈਤ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਹਾਲ ਹੀ 'ਚ ਤਨਵੀ ਨਾਗੀ ਨੇ ਆਪਣੇ ਵਿਆਹ ਦੀਆਂ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਹੀ ਵਿਆਹ 'ਚ ਨੱਚ ਕੇ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਵਾ ਤਨਵੀ ਨਾਗੀ ਨੇ ਜਾਗੋ ਦੀ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਪਰਿਵਾਰਿਕ ਮੈਂਬਰ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਹੀ ਨਹੀਂ ਸਗੋਂ ਨਿਸ਼ਾ ਬਾਨੋ ਨੇ ਵੀ ਤਨਵੀ ਨਾਗੀ ਤੇ ਮੋਹਿਤ ਬਨਵੈਤ ਦੇ ਵਿਆਹ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਨਿਸ਼ਾ ਬਾਨੋ ਪ੍ਰਫਾਰਮੈਂਸ ਦਿੰਦੀ ਨਜ਼ਰ ਆ ਰਹੀ ਹੈ। ਨਿਸ਼ਾ ਬਾਨੋ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਤਨਵੀ ਨਾਗੀ ਤੇ ਮੋਹਿਤ ਬਨਵੈਤ ਦੇ ਵਿਆਹ 'ਚ ਪੰਜਾਬੀ ਇੰਡਸਟਰੀ ਦਾ ਹਰ ਸਿਤਾਰਾ ਪਹੁੰਚਿਆ ਹੋਇਆ ਦਿਖਾਈ ਦੇ ਰਿਹਾ ਹੈ।
ਦੱਸ ਦਈਏ ਕਿ ਨਿਸ਼ਾ ਬਾਨੋ ਦੇ ਗੀਤਾਂ 'ਤੇ ਪਹੁੰਚੇ ਸਿਤਾਰਿਆਂ ਵੱਲੋਂ ਖੂਬ ਭੰਗੜਾ ਪਾਇਆ ਗਿਆ। ਕੁਝ ਦਿਨ ਪਹਿਲਾਂ ਹੀ ਤਨਵੀ ਨਾਗੀ ਤੇ ਮੋਹਿਤ ਬਨਵੈਤ ਨੇ ਮੰਗਣੀ ਕਰਵਾਈ ਸੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ।
ਦੱਸਣਯੋਗ ਹੈ ਕਿ ਤਨਵੀ ਨਾਗੀ ਪਹਿਲੀ ਵਾਰ ਮੋਹਿਤ ਦੀ ਫਿਲਮ 'Once Upon a Time in Amritsar' 'ਚ ਨਜ਼ਰ ਆਈ ਸੀ। ਇਸ ਫਿਲਮ ਰਾਹੀਂ ਉਸ ਨੇ ਪਾਲੀਵੁੱਡ 'ਚ ਕਦਮ ਰੱਖਿਆ ਸੀ। ਖਬਰਾਂ ਦੀ ਮੰਨੀਏ ਤਾਂ ਤਨਵੀ ਨਾਗੀ ਉਦੋਂ ਤੋਂ ਹੀ ਮੋਹਿਤ ਨੂੰ ਡੇਟ ਕਰ ਰਹੀ ਸੀ।