ਮੁੰਬਈ(ਬਿਊਰੋ)— ਟੀ. ਵੀ. ਸ਼ੋਅ 'ਡੋਲੀ ਅਰਮਾਨੋਂ ਕੀ' ਦੇ ਅਦਾਕਾਰ ਮੋਹਿਤ ਮਲਿਕ ਨੇ ਹਾਲ ਹੀ 'ਚ ਆਪਣੀ ਪਤਨੀ ਨਾਲ ਜੁੜੇ ਕਈ ਖੁਲਾਸੇ ਕੀਤੇ ਹਨ। ਉਹ ਰਾਜੀਵ ਖੰਡੇਲਵਾਲ ਦੇ ਚੈਟ ਸ਼ੋਅ 'ਜ਼ਜਬਾਤ' 'ਚ ਪਤਨੀ ਅਦਿੱਤੀ ਮਲਿਕ ਨਾਲ ਪਹੁੰਚੇ ਸਨ। ਇਸ ਸ਼ੋਅ 'ਚ ਉਨ੍ਹਾਂ ਨੇ ਦੱਸਆਿ ਕਿ ਕਿਵੇਂ ਸੰਘਰਸ਼ ਦੇ ਦਿਨਾਂ 'ਚ ਉਨ੍ਹਾਂ ਦੀ ਪਤਨੀ ਨੇ ਆਪਣੇ ਗਹਿਣੇ ਵੇਚ ਕੇ ਘਰ ਚਲਾਇਆ ਸੀ। ਕਈ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਮੋਹਤਿ ਫਲਿਹਾਲ ਕੁਲਫੀ ਕੁਮਾਰ ਬਾਜੇਵਾਲਾ 'ਚ ਨਜ਼ਰ ਆ ਰਹੇ ਹਨ। ਮੋਹਤਿ ਨੇ ਚੈਟ ਸ਼ੋਅ 'ਚ ਰਾਜੀਵ ਖੰਡੇਲਵਾਲ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਹਰ ਵਿਅਕਤੀ ਦੀ ਜ਼ਿੰਦਗੀ 'ਚ ਚੰਗੇ ਅਤੇ ਬੁਰੇ ਦੌਰ ਆਉਂਦੇ ਰਹਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ 'ਚ ਵੀ ਬੁਰਾ ਦੌਰ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਬੁਰੇ ਦੌਰ 'ਚ ਪਤਨੀ ਅਦਿੱਤੀ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਅਦਿੱਤੀ ਨੇ ਘਰ ਚਲਾਉਣ ਲਈ ਆਪਣੇ ਗਹਿਣੇ ਤੱਕ ਵੇਚ ਦਿੱਤੇ ਸਨ। ਉਨ੍ਹਾਂ ਨੇ ਦੱਸਆਿ ਕਿ ਬੁਰੇ ਦੌਰ 'ਚ ਅਦਿੱਤੀ ਨੇ ਜਿਵੇਂ ਮੇਰਾ ਸਾਥ ਦਿੱਤਾ, ਉਹ ਜ਼ਿੰਦਗੀ 'ਚ ਕਦੇ ਨਹੀਂ ਭੁੱਲ ਸਕਣਗੇ। ਮੋਹਿਤ ਨੇ ਦੱਸਿਆ ਕਿ ਜਦੋਂ ਅਸੀਂ ਵਿਆਹ ਕਰਵਾਇਆ ਸੀ, ਉਦੋਂ ਸਾਡੇ ਕੋਲ ਇਨਕਮ ਦਾ ਕੋਈ ਖਾਸ ਸੋਰਸ ਨਹੀਂ ਸੀ। ਇਸ ਬੁਰੇ ਸਮੇਂ 'ਚ ਅਦਿੱਤੀ ਨੇ ਮੇਰੀ ਮਦਦ ਕੀਤੀ। ਇੱਥੋਂ ਤੱਕ ਕਿ ਉਸ ਨੇ ਆਪਣਾ ਕਰੀਅਰ ਤੱਕ ਦਾਅਵ 'ਤੇ ਲਾ ਦਿੱਤਾ ਸੀ।'' ਉੱਥੇ ਹੀ ਅਦਿੱਤੀ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੌਰ ਨੂੰ ਜ਼ਿੰਦਗੀ ਦਾ ਇੱਕ ਹਿੱਸਾ ਮੰਨ ਕੇ ਤੇ ਰਿਣਾਤਮਕ ਸੋਚ ਨਾਲ ਗੁਜਾਰੇ ਸਨ। ਮੋਹਿਤ ਤੇ ਅਦਿੱਤੀ ਦੀ ਮੁਲਾਕਾਤ 'ਬਨੂੰ ਮੈਂ ਤੇਰੀ ਦੁਲਹਨ' ਦੇ ਸੈੱਟ 'ਤੇ ਹੋਈ ਸੀ। ਦੋਵਾਂ 'ਚ ਦੋਸਤੀ ਹੋਈ ਅਤੇ ਫਿਰ ਪਿਆਰ।