FacebookTwitterg+Mail

ਨਨਕਾਣਾ ਸਾਹਿਬ ਜਾਣ ਲਈ ਬੇਤਾਬ ਹੋਏ ਮੋਹਿਤ ਮਲਿਕ, ਕਿਹਾ ਭਾਰਤ-ਪਾਕਿ ਇਕੋ ਦੇਸ਼

mohit malik wants to go kartarpur gurudwara with her mother
01 November, 2019 04:11:50 PM

ਜਲੰਧਰ (ਬਿਊਰੋ) — ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਖੁੱਲ੍ਹਣ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਦੋਵਾਂ ਦੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਨਾਲ ਭਾਰਤ 'ਚ ਗੁਰੂ ਨਾਨਕ ਦੇ ਪੈਰੋਕਾਰਾਂ (ਸ਼ਰਧਾਲੂਆਂ) ਨੂੰ ਉਸ ਗੁਰਦੁਆਰੇ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਵਿਸ਼ਵ ਭਰ ਦੇ ਸਿੱਖਾਂ ਲਈ ਇਹ ਇਕ ਮਹੱਤਵਪੂਰਨ ਪਲ ਹੈ। ਗੁਰਦੁਆਰੇ ਦੇ ਦਰਸ਼ਨ ਕਰਨ ਲਈ ਤਿਆਰ ਸ਼ਰਧਾਲੂਆਂ 'ਚ ਇਕ ਨਾਂ ਮਸ਼ਹੂਰ ਅਭਿਨੇਤਾ ਮੋਹਿਤ ਮਲਿਕ ਦਾ ਵੀ ਹੈ, ਜੋ ਕਿ ਸਟਾਰ ਪਲੱਸ ਦੇ ਸ਼ੋਅ 'ਕੁਲਫੀ ਕੁਮਾਰ ਬਾਜੇਵਾਲਾ' 'ਚ ਨਜ਼ਰ ਆਉਂਦੇ ਹਨ। ਮੋਹਿਤ ਮਲਿਕ ਨੇ ਵੀ ਇਸ ਗੁਰਦੁਆਰੇ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।

ਮੋਹਿਤ ਮਲਿਕ ਨੇ ਆਖੀ ਇਹ ਗੱਲ
ਮੋਹਿਤ ਮਲਿਕ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, ''ਇਹ ਅਸਲ 'ਚ ਸਾਡੇ ਸਾਰਿਆਂ ਲਈ ਇਕ ਇਤਿਹਾਸਕ ਮੌਕਾ ਹੈ। ਗੁਰੂ ਨਾਨਕ ਦੇਵ ਜਾ ਦਾ 550ਵਾਂ ਜਨਮਦਿਨ ਹੈ ਤੇ ਅਜਿਹੇ 'ਚ ਸਿੱਖਾਂ ਲਈ ਇਹ ਇਕ ਵੱਡਾ ਦਿਨ ਹੈ। ਮੈਂ ਅਜਿਹਾ ਕਰਨ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦੀ ਹਾਂ। ਮੈਂ ਆਪਣੀ ਮਾਂ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦਾ ਹਾਂ। ਇਸ ਮੈਂ ਆਪਣੀ ਸ਼ੂਟਿੰਗ ਤੋਂ ਕੁਝ ਦਿਨਾਂ ਦੀਆਂ ਛੁੱਟੀਆਂ ਵੀ ਲੈ ਲਈਆਂ ਹਨ। ਮੈਂ ਇਸ ਗੁਰਦੁਆਰੇ ਦੀ ਯਾਤਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।''

ਪੰਜਾਬ ਨੂੰ ਲੈ ਕੇ ਇਹ ਬੋਲੇ ਮੋਹਿਤ ਮਲਿਕ
ਮੈਂ ਪੰਜਾਬ ਨਾਲ ਜੁੜਿਆ ਹਾਂ, ਮੇਰੇ ਪੜਦਾਦਾ ਤੇ ਮੇਰੇ ਦਾਦਾ-ਦਾਦੀ ਵੰਡ ਤੋਂ ਪਹਿਲਾਂ ਪਾਕਿਸਤਾਨ 'ਚ ਰਹਿੰਦੇ ਸਨ। ਵੰਡ ਤੋਂ ਬਾਅਦ ਉਹ ਬਹੁਤ ਸਾਰੇ ਲੋਕਾਂ ਨਾਲ ਭਾਰਤ ਆ ਗਏ। ਇਸ ਲਈ ਕਹਿ ਸਕਦਾ ਹਾਂ ਕਿ ਪਾਕਿਸਤਾਨ ਨਾਲ ਮੇਰੀਆਂ ਜੜ੍ਹਾਂ ਜੁੜੀਆਂ ਹੋਈਆਂ ਹਨ। ਮੇਰੇ ਲਈ ਭਾਰਤ/ਪਾਕਿਸਤਾਨ ਇਕ ਹੀ ਹੈ। ਇਨ੍ਹਾਂ ਸੀਮਾਵਾਂ ਤੋਂ ਪਹਿਲਾਂ ਸਭ ਕੁਝ ਇਕ ਸੀ, ਇਨ੍ਹਾਂ ਸੀਮਾਵਾਂ ਨੂੰ ਅਸੀਂ ਹੀ ਬਣਾਇਆ ਹੈ। ਮੈਂ ਪੰਜਾਬ ਨਾਲ ਵੀ ਜੁੜਿਆ ਹੋਇਆ ਹਾਂ, ਮੇਰਾ ਪਾਲਨ ਪੋਸ਼ਣ ਪੰਜਾਬੀ ਸੰਸਕ੍ਰਿਤੀ 'ਚ ਕੀਤਾ ਗਿਆ ਹੈ। ਅੱਜ ਮੈਂ ਜਿਸ ਤਰ੍ਹਾਂ ਦਾ ਵਿਅਕਤੀ ਹਾਂ, ਇਹ ਸਭ ਮੇਰੇ ਚੰਗੇ ਪਾਲਣ-ਪੋਸ਼ਣ ਦਾ ਹੀ ਨਤੀਜਾ ਹੈ। ਜਦੋਂ ਕਿ ਮੇਰੀ ਮਾਂ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਸ ਲਈ ਮੈਂ ਸਿੱਖ ਧਰਮ ਦੀਆਂ ਕੁਝ ਗੱਲਾਂ ਬਾਰੇ ਜਾਣਦਾ ਹਾਂ।''


Tags: Mohit MalikKartarpurPakistanIndiaGuru Nanak Dev JiGurudwara Nankana SahibTV Celebrity

Edited By

Sunita

Sunita is News Editor at Jagbani.